ਪੱਤਰ ਪ੍ਰਰੇਰਕ, ਸਮਰਾਲਾ : ਸ਼ੋ੍ਮਣੀ ਅਕਾਲੀ ਦਲ ਸਮਰਾਲਾ ਤੋਂ ਪਾਰਟੀ ਦੇ ਹਲਕਾ ਇੰਚਾਰਜ ਪਰਮਜੀਤ ਿਢੱਲੋਂ ਤੇ ਜ਼ਿਲ੍ਹਾ ਜਥੇਦਾਰ ਜਸਮੇਲ ਸਿੰਘ ਬੌਂਦਲੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਲਕਾ ਸਮਰਾਲਾ ਦੇ ਸਮੁੱਚੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਭਲਕੇ 8 ਦਸੰਬਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਕੇ ਉਨ੍ਹਾਂ ਦੇ ਜਨਮ ਦਿਵਸ ਨੂੰ ‘ਸਦਭਾਵਨਾ ਦਿਵਸ’ ਵਜੋਂ ਮਨਾਇਆ ਜਾਵੇਗਾ।

ਇਸ ਮੌਕੇ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਭਵਨ ਸਮਰਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ 10 ਵਜੇ ਸਵੇਰੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ। ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਿਢੱਲੋਂ, ਹਲਕਾ ਇੰਚਾਰਜ ਪਰਮਜੀਤ ਿਢੱਲੋਂ ਤੇ ਡਾ. ਪਰਵਿੰਦਰ ਸਿੰਘ ਬੱਲੀ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ‘ਚ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਸਥਾਪਿਤ ਕਰਨ ਵਾਲੇ ਤੇ ਫ਼ਖ਼ਰ-ਏ-ਕੌਮ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ‘ਤੇ ਮਨਾਏ ਜਾ ਰਹੇ ‘ਸਦਭਾਵਨਾ ਦਿਵਸ’ ਮੌਕੇ ਖੂਨਦਾਨ ਕਰਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਈਏ।

ਇਸ ਮੌਕੇ ਸੋਹਣ ਸਿੰਘ ਰਾਏ, ਮਲਕੀਤ ਸਿੰਘ ਭੰਗਲਾਂ, ਬਲਵਿੰਦਰ ਸਿੰਘ ਬੰਬ, ਅੰਮਿ੍ਤਪਾਲ ਸਿੰਘ ਗੁਰੋਂ, ਸੁਰਮੁਖ ਸਿੰਘ ਪੀਏ ਆਦਿ ਹਾਜ਼ਰ ਸਨ।