ਸਟਾਫ ਰਿਪੋਰਟਰ, ਖੰਨਾ : ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ 67ਵਾਂ ਮਹਾਂ ਪ੍ਰਰੀਨਿਰਵਾਣ ਦਿਵਸ ਨਰੋਤਮ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ ‘ਚ ਮੁੱਖ ਬੁਲਾਰੇ ਵਜੋਂ ਸਟੇਟ ਐਵਾਰਡੀ ਧਰਮਿੰਦਰ ਸ਼ਾਹਿਦ ਖੰਨਾ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਡਾ. ਭੀਮ ਰਾਓ ਅੰਬੇਡਕਰ ਨੇ ਸਦੀਆਂ ਤੋਂ ਲਤਾੜੀਆਂ ਹੋਈਆਂ ਅੌਰਤਾਂ ਨੂੰ ਭਾਰਤੀ ਸੰਵਿਧਾਨ ‘ਚ ਪੁਰਸ਼ਾਂ ਦੇ ਬਰਾਬਰ ਹੱਕ ਦਿੱਤੇ।

ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਈਸ਼ਰ ਸਿੰਘ ਨੇ ਵੀ ਬਾਬਾ ਸਾਹਿਬ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ। ਸਕੂਲ ਦੀਆਂ ਬੱਚੀਆਂ ਨੇ ਵੀ ਬਾਬਾ ਸਾਹਿਬ ਦੇ ਜੀਵਨ ਤੇ ਸੰਘਰਸ਼ ਬਾਰੇ ਦੱਸਿਆ। ਅੰਤ ‘ਚ ਪਿੰ੍ਸੀਪਲ ਆਦਰਸ਼ ਸਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਾਜ ਸਿੰਘ ਸੁਹਾਵੀ, ਸਵਰਨ ਸਿੰਘ ਿਛੱਬਰ, ਮੇਜਰ ਸਿੰਘ ਮਹਿਮੀ, ਸੁਰਿੰਦਰ ਸਿੰਘ ਮਾਨੂੰਪੁਰ, ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਨਸਰਾਲੀ, ਲੈਕਚਰਾਰ ਜੰਗ ਸਿੰਘ ਫੈਜਗੜ੍ਹ, ਬੇਅੰਤ ਸਿੰਘ ਕੌੜੀ, ਕਰਮ ਸਿੰਘ ਲਲਹੇੜੀ, ਮੇਵਾ ਸਿੰਘ ਮਾਜਰਾ, ਜਰਨੈਲ ਸਿੰਘ ਅਜਨੇਰ, ਮੁਣਸ਼ੀ ਸਿੰਘ, ਗੁਰਲਾਇਕ ਸਿੰਘ ਆਦਿ ਹਾਜ਼ਰ ਸਨ।