ਨਵੀਂ ਦਿੱਲੀ, ਏਜੰਸੀ : ਪਿਆਜ਼ ਅਤੇ ਟਮਾਟਰ ਦੀਆਂ ਵਧਦੀਆਂ ਕੀਮਤਾਂ ਕਾਰਨ ਨਵੰਬਰ ‘ਚ ਸ਼ਾਕਾਹਾਰੀ ਅਤੇ ਮਾਸਾਹਾਰੀ ਥਾਲੀ ਦੀ ਕੀਮਤ ਵਿੱਚ ਮਹੀਨਾਵਾਰ ਆਧਾਰ ‘ਤੇ ਵਾਧਾ ਹੋਇਆ ਹੈ। ਕ੍ਰਿਸਿਲ ਐੱਮਆਈਐਂਡਏ ਰਿਸਰਚ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਪਿਆਜ਼ ਅਤੇ ਟਮਾਟਰ ਦੀਟਾਂ ਕੀਮਤਾਂ ਵਿੱਚ ਮਹੀਨਾਵਾਰ ਆਧਾਰ ‘ਤੇ 58 ਫ਼ੀਸਦੀ ਅਤੇ 35 ਫ਼ੀਸਦੀ ਵਾਧੇ ਕਾਰਨ ਭਾਅ ਵਧੇ ਹਨ।

ਸ਼ਾਕਾਹਾਰੀ ਅਤੇ ਮਾਸਾਹਾਰੀ ਥਾਲੀਆਂ ਦੀ ਕੀਮਤ ‘ਚ ਵਾਧਾ

ਤਿਉਹਾਰੀ ਮੰਗ ਅਤੇ ਬੇਮੌਸਮੀ ਮੀਂਹ ਕਾਰਨ ਸਾਉਣੀ ਦੇ ਮੌਸਮ ਵਿੱਚ ਘੱਟ ਉਤਪਾਦਨ ਕਾਰਨ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ, ਨਵੰਬਰ ਵਿੱਚ ਘਰ ‘ਚ ਬਣੀ ਸ਼ਾਕਾਹਾਰੀ ਅਤੇ ਮਾਸਾਹਾਰੀ ਥਾਲੀਆਂ ਦੀ ਕੀਮਤ ਵਿੱਚ ਮਹੀਨਾਵਾਰ ਆਧਾਰ ‘ਤੇ ਕ੍ਰਮਵਾਰ 10 ਫ਼ੀਸਦੀ ਅਤੇ ਪੰਜ ਫ਼ੀਸਦੀ ਦਾ ਵਾਧਾ ਹੋਇਆ। ਮਹੀਨਾਵਾਰ ਆਧਾਰ ‘ਤੇ ਮੁਰਗੀਆਂ ਦੀਆਂ ਕੀਮਤਾਂ ਵਿੱਚ ਮਾਮੂਲੀ ਇੱਕ ਤੋਂ ਤਿੰਨ ਫ਼ੀਸਦੀ ਦੀ ਗਿਰਾਵਟ ਆਈ। ਮਾਸਾਹਾਰੀ ਥਾਲੀ ਦੀ ਕੀਮਤ ਵਿੱਚ ਮੁਰਗੀਆਂ ਦੀ ਕੀਮਤ ਦਾ 50 ਫ਼ੀਸਦੀ ਯੋਗਦਾਨ ਹੈ।

ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ ਵੀ ਵਾਧਾ

ਪਿਆਜ਼ ਅਤੇ ਟਮਾਟਰ ਦੀਟਾਂ ਕੀਮਤਾਂ ਵਿੱਚ ਕ੍ਰਮਵਾਰ 93 ਫ਼ੀਸਦੀ ਅਤੇ 15 ਫ਼ੀਸਦੀ ਵਾਧੇ ਕਾਰਨ ਸ਼ਾਕਾਹਾਰੀ ਥਾਲੀ ਦੀ ਕੀਮਤ ਸਾਲਾਨਾ ਆਧਾਰ ‘ਤੇ ਨੌਂ ਫ਼ੀਸਦੀ ਵਧ ਗਈ ਹੈ। ਦਾਲਾਂ ਦੀਆਂ ਕੀਮਤਾਂ ਸਾਲਾਨਾ ਆਧਾਰ ‘ਤੇ 21 ਫ਼ੀਸਦੀ ਵਧੀਆਂ। ਇਨ੍ਹਾਂ ਦਾ ਸ਼ਾਕਾਹਾਰੀ ਥਾਲੀ ਦੀ ਕੀਮਤ ਵਿੱਚ ਨੌਂ ਫ਼ੀਸਦੀ ਯੋਗਦਾਨ ਹੈ। ਘਰ ਬਣੀ ਭੋਜਨ ਦੀ ਥਾਲੀ ਦੀ ਔਸਤ ਲਾਗਤ ਦੀ ਗਣਨਾ ਉੱਤਰੀ, ਦੱਖਣੀ, ਪੂਰਬੀ ਅਤੇ ਪੱਛਮੀ ਭਾਰਤ ਪ੍ਰਚੱਲਿਤ ਕੱਚੇ ਮਾਲ ਦੀਆਂ ਕੀਮਤਾਂ ਦੇ ਆਧਾਰ ‘ਤੇ ਕੀਤੀ ਜਾਂਦੀ ਹੈ।