Ad-Time-For-Vacation.png

ਕਾਮਾਗਾਟਾਮਾਰੂ ਦੇ ਮੁਸਾਫ਼ਿਰਾਂ ਨੂੰ ਸਿੱਖ ਮੰਨਦਾ ਹੁਕਮਨਾਮਾ 1920 ‘ਚ ਜਾਰੀ ਹੋ ਚੁੱਕੈ

* ਜਥੇਦਾਰ ਅਰੂੜ ਸਿੰਘ ਵੱਲੋਂ ਜਾਰੀ ਹੁਕਮਨਾਮਾ 1920 ਵਿੱਚ ਹੋ ਗਿਆ ਸੀ ਰੱਦ

* ਨਵੇਂ ਹੁਕਮਨਾਮੇ ਵਿੱਚ ਅਰੂੜ ਸਿੰਘ ਨੂੰ ਨਹੀਂ ਮੰਨਿਆ ਗਿਆ ਗੁਰੂ ਦਾ ਸਿੱਖ

ਅੰਮ੍ਰਿਤਸਰ, :-ਕਾਮਾਗਾਟਾਮਾਰੂ ਜਹਾਜ਼ ਦੇ ਸਿੱਖ ਮੁਸਾਫ਼ਿਰਾਂ ਬਾਰੇ 1914 ਵਿੱਚ ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ ਅਰੂੜ ਸਿੰਘ ਵਲੋਂ ਜਾਰੀ ਕੀਤੇ ਹੁਕਮਨਾਮੇ ਨੂੰ ਅਕਤੂਬਰ 1920 ਵਿੱਚ ਰੱਦ ਕਰਕੇ ਸਿੱਖ ਮੁਸਾਫ਼ਿਰਾਂ ਦੇ ਹੱਕ ਵਿੱਚ ਹੁਕਮਨਾਮਾ ਜਾਰੀ ਹੋ ਚੁੱਕਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕੀਤਾ ਹੈ।

ਡਾ: ਰੂਪ ਸਿੰਘ ਨੇ ਕਿਹਾ ਕਿ ਇਹ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 12 ਅਕਤੂਬਰ 1920 ਨੂੰ ਜਾਰੀ ਹੋਇਆ ਸੀ। ਉਨ੍ਹਾਂ ਵੱਲੋਂ ਸੰਪਾਦਿਤ ਪੁਸਤਕ ‘ਹੁਕਮਨਾਮੇ ਆਦੇਸ਼ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ’ ਵਿੱਚ ਪੰਨਾ ਨੰਬਰ 64 ਉੱਤੇ ਇਹ ਹੁਕਮਨਾਮਾ ਦਰਜ ਹੈ। ਇਸ ਪੁਸਤਕ ਵਿੱਚ ਦਿੱਤੇ ਹਵਾਲੇ ਬਾਰੇ ਡਾ. ਰੂਪ ਸਿੰਘ ਨੇ ਨੋਟ ਲਿਖਿਆ ਹੈ ਕਿ ‘ਇਸ ਡਰ ਤੋਂ ਕਿ ਪੰਜਾਬ ਦੇ ਸਿੱਖ “ਬਜ-ਬਜ ਘਾਟ ਦੇ ਹਾਦਸੇ ਤੋਂ ਭੜਕ ਨਾ ਉੱਠਣ’, ਸਰਕਾਰ ਏ ਪੰਜਾਬ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰਬਰਾਹ ਅਰੂੜ ਸਿੰਘ ਪਾਸੋਂ ਸਿੱਖਾਂ ਦੇ ਸ਼੍ਰੋਮਣੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਹੁਕਮਨਾਮਾ ਜਾਰੀ ਕਰਵਾਇਆ ਕਿ ‘ਬਜ-ਬਜ ਘਾਟ ਉੱਤੇ ਮਾਰੇ ਗਏ ਪੰਜਾਬੀ ਸਿੱਖ ਨਹੀਂ ਹਨ।’

ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਰੂੜ ਸਿੰਘ ਵੱਲੋਂ ਜਾਰੀ ਕੀਤੇ ਹੁਕਮਨਾਮੇ ਦੇ ਖਿਲਾਫ਼ 12 ਅਕਤੂਬਰ 1920 ਨੂੰ ਨਵਾਂ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਅਰੂੜ ਸਿੰਘ ਨੂੰ ਗੁਰੂ ਦਾ ਸਿੱਖ ਨਹੀਂ ਹੈ, ਆਖਿਆ ਗਿਆ ਸੀ ਅਤੇ ਜਿਨ੍ਹਾਂ ਸਿੱਖਾਂ ਨੇ ਬਜ-ਬਜ ਘਾਟ ਉੱਤੇ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਸਾਹਮਣਾ ਕੀਤਾ, ਉਨ੍ਹਾਂ ਨੂੰ ਗੁਰੂ ਦੇ ਅਨਿਨ ਸਿੱਖ ਦੱਸਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਇਹ ਹੁਕਮਨਾਮਾ ਉਸੇ ਸ਼ਬਦਾਵਲੀ ਸਹਿਤ ਦਰਜ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.