Ad-Time-For-Vacation.png

ਪੰਜਾਬ ਚੋਣਾਂ 2017 ਲਈ ਕੀ ਕਹਿ ਗਏ ਚੋਣ ਸਰਵੇਖਣ

ਚੰਡੀਗੜ: ਵੱਖ-ਵੱਖ ਮੀਡੀਆ ਸੰਸਥਾਨਾਂ ਵੱਲੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਸਰਵੇ ਕਰਨ ਦੀ ਰੀਤ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਇਸ ਵਾਰ ਵੀ ਵੱਖ-ਵੱਖ ਟੀ.ਵੀ. ਚੈਨਲਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣ 2017 ਲਈ ਚੋਣ ਸਰਵੇਖਣ ਕੀਤੇ ਗਏ ਹਾਲਾਂਕਿ ਚੋਣ ਮੈਦਾਨ ਵਿੱਚ ਨਿੱਤਰੀਆਂ ਪਾਰਟੀਆਂ ਵੱਲੋਂ ਵੀ ਆਪਣੇ ਪੱਧਰ ‘ਤੇ ਚੋਣ ਸਰਵੇ ਕਰਵਾਏ ਜਾਂਦੇ ਹਨ। ਅਗਸਤ 2016 ਤੋਂ ਜਨਵਰੀ 2017 ਦੇ ਕੁਝ ਮੀਡੀਆ ਚੋਣ ਸਰਵੇਖਣਾਂ ਨੇ ਕੀ ਕਿਹਾ ਇਸ ‘ਤੇ ਇੱਕ ਨਜ਼ਰ ਮਾਰਦੇ ਹਾਂ। ਜਨਵਰੀ 2017 ਇੰਡੀਆ ਟੂਡੇ-ਐਕਸਿਸ ਦੇ ਸਰਵੇ ਮੁਤਾਬਕ ਬਹੁਮਤ 56-62 ਸੀਟਾਂ ਨਾਲ ਕਾਂਗਰਸ ਨੂੰ ਮਿਲੇਗਾ, ਦੂਜਾ ਨੰਬਰ 39 ਸੀਟਾਂ ਨਾਲ ‘ਆਪ’ ਨੂੰ ਤੇ ਤੀਜੇ ਸਥਾਨ ‘ਤੇ 20 ਸੀਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਸਿਮਟ ਜਾਵੇਗਾ।

ਇੰਡੀਆ ਟੂਡੇ ਵੱਲੋਂ ਅਕਤੂਬਰ 2016 ਵਿੱਚ ਵੀ ਚੋਣ ਸਰਵੇ ਕਰਵਾਇਆ ਸੀ। ਉਸ ਦੌਰਾਨ ਵੀ ਕਾਂਗਰਸ ਨੂੰ ਹੀ ਬਹੁਮਤ ਦਿੱਤਾ ਗਿਆ ਸੀ। ਆਜ ਤਕ ਦੇ ਸਰਵੇ ਮੁਤਾਬਕ ਕਾਂਗਰਸ ਨੂੰ 33 ਫੀਸਦ, ਆਪ ਨੂੰ 30 ਫੀਸਦ ਤੇ ਸ਼੍ਰੋਮਣੀ ਅਕਾਲੀ ਦਲ ਨੂੰ 23 ਫੀਸਦ ਸੀਟਾਂ ਮਿਲਣ ਦਾ ਅੰਦਾਜ਼ਾ ਲਾਇਆ ਗਿਆ। ਜਨਵਰੀ ਮਹੀਨੇ ਵਿੱਚ ਹੀ ਏਬੀਪੀ ਗਰੁੱਪ ਵੱਲੋਂ ਚੋਣ ਸਰਵੇ ਕੀਤਾ ਗਿਆ ਜਿਸ ਮੁਤਾਬਕ 54 ਸੀਟਾਂ ਨਾਲ ਅਕਾਲੀ-ਭਾਜਪਾ ਗਠਜੋੜ ਨੂੰ ਬਹੁਮਤ, 45 ਸੀਟਾਂ ਨਾਲ ਕਾਂਗਰਸ ਦੂਜੇ ਨੰਬਰ ‘ਤੇ ਤੇ 15 ਸੀਟਾਂ ਨਾਲ ਆਪ ਸਿਮਟ ਕੇ ਰਹਿ ਜਾਵੇਗਾ। 4 1 ਨੇ ਹੈਰਾਨੀਜਨਕ ਅੰਕੜੇ ਪੇਸ਼ ਕਰਦਿਆਂ ਆਪ ਨੂੰ 93 ਸੀਟਾਂ, ਕਾਂਗਰਸ ਨੂੰ 15 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ 6 ਸੀਟਾਂ ਦਿੱਤੀਆਂ।

“24 9 ਦੇ ਸਰਵੇ ਮੁਤਾਬਕ ਆਪ ਨੂੰ 70 ਸੀਟਾਂ, ਕਾਂਗਰਸ ਨੂੰ 31 ਤੇ ਅਕਾਲੀ ਦਲ ਨੂੰ 23 ਸੀਟਾਂ ਮਿਲਣਗੀਆਂ। ਸਾਰੇ ਸਰਵੇਖਣਾਂ ‘ਤੇ ਨਜ਼ਰ ਮਾਰੀਏ ਤਾਂ ਉਸ ਹਿਸਾਬ ਨਾਲ ਬਹੁਮਤ ਆਮ ਆਦਮੀ ਪਾਰਟੀ ਨੂੰ ਮਿਲੇਗਾ ਪਰ ਜੇ ਇਨਾਂ ਸਰਵੇਖਣਾਂ ਪ੍ਰਤੀ ਜਨਤਾ ਦਾ ਪ੍ਰਤੀਕਰਮ ਦੇਖੀਏ ਤਾਂ ਇਨਾਂ ਸਰਵੇਖਣਾਂ ਨੂੰ ਜ਼ਿਆਦਾਤਰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਉਸ ਦਾ ਵੱਡਾ ਕਾਰਨ ਚੋਣਾਂ ਦੇ ਇਤਿਹਾਸ ਵਿੱਚ ਮੀਡੀਆ ਸੰਸਥਾਨਾਂ ਵੱਲੋਂ ਕੀਤੇ ਗਏ ਸਰਵੇ ਤੇ ਫਿਰ ਨਤੀਜਿਆਂ ਦਾ ਸਰਵੇ ਤੋਂ ਬਿਲਕੁਲ ਉਲਟ ਆਉਣਾ ਹੈ। ਕਈ ਵਾਰ ਜਨਤਾ ਵੱਲੋਂ ਇਨਾਂ ਸਰਵੇਖਣਾਂ ਨੂੰ ਵਿਕਾਊ ਸਰਵੇ ਕਿਹਾ ਜਾਂਦਾ ਹੈ।

ਅਸਲ ਵਿੱਚ ਦੇਖੀਏ ਤਾਂ ਇਹ ਸਰਵੇ ਮਹਿਜ਼ ਇੱਕ ਛੋਟਾ ਜਿਹਾ ਅੰਦਾਜ਼ਾ ਹੁੰਦੇ ਹਨ ਜਿਸ ਦੇ ਅੰਤਰਗਤ ਕੁਝ ਸੈਂਕੜੇ ਲੋਕਾਂ ਨੂੰ ਚੁਣਿਆ ਜਾਂਦਾ ਹੈ ਤੇ ਲੱਖਾਂ ਦੀ ਆਬਾਦੀ ਦੇ ਮਨ ਦੀ ਗੱਲ ਸੈਂਕੜੇ ਲੋਕ ਸ਼ਾਇਦ ਨਹੀਂ ਬੁੱਝ ਸਕਦੇ ਪਰ ਅੱਜ ਦੇ ਮੀਡੀਆ ਯੁੱਗ ਮੁਤਾਬਕ ਇਹ ਸਰਵੇਖਣ ਕਿਤੇ ਨਾ ਕਿਤੇ ਤਾਂ ਵੋਟਰਾਂ ਦੇ ਦਿਲਾਂ ਤੇ ਆਪਣਾ ਪ੍ਰਭਾਵ ਛੱਡਣ ‘ਚ ਕਾਮਯਾਬ ਜ਼ਰੂਰ ਹੁੰਦੇ ਹਨ। ਹਾਲਾਂਕਿ 4 ਫਰਵਰੀ ਨੂੰ ਚੋਣਾਂ ਚੋਂ ਬਾਅਦ ਮੀਡੀਆ ਸੰਸਥਾਵਾਂ ਵੱਲੋਂ ਮੁੜ ਤੋਂ ਸਰਵੇ ਕਰਵਾਏ ਜਾ ਸਕਦੇ ਹਨ, ਉਸ ਦੌਰਾਨ ਸਰਵੇ ਦੇ ਅੰਕੜੇ ਬਦਲ ਵੀ ਸਕਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.