Ad-Time-For-Vacation.png

ਧਰਮੀ ਬੋਲਾਂ ਦੀ ਦੁਰਵਰਤੋਂ ਦੇ ਬਲਬੂਤੇ ਜਿੱਤਣ ਦੇ ਸੁਪਨੇ ਹੋਣਗੇ ਚਕਨਾਚੂਰ : ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ-ਉੱਚਤਾ ਨੂੰ ਸਮਰਪਿਤ ਜਥੇਬੰਦੀਆਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸਿਆਸੀ ਲੋਕਾਂ ਵਲੋਂ ਲੋਕਤੰਤਰ ਦਾ ਲੱਕ ਤੋੜਨ ਦੇ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਰੁਝਾਨ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਾਂਗਰਸ ਪਾਰਟੀ ਦੇ ਤਾਜ਼ਾ ਅਖੌਤੀ ਭਾਸ਼ਣਾਂ ਪ੍ਰਤੀ ਸਖਤ ਪ੍ਰਤੀਕਰਮ ਕਰਦਿਆਂ ਕਿਹਾ ਕਿ ਧਰਮੀ ਬੋਲਾਂ ਦੀ ਦੁਰਵਰਤੋਂ ਦੇ ਬਲਬੂਤੇ ਜਿੱਤਣ ਦੇ ਸੁਪਨੇ ਚਕਨਾਚੂਰ ਹੋ ਜਾਣਗੇ।

ਕਾਂਗਰਸ ਪਾਰਟੀ ਦੇ ਹਿਤੈਸ਼ੀਆਂ ਵਲੋਂ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ‘ਮਰਦ ਅਗੰਮੜਾ’ ਦੀ ਸੰਗਿਆ ਨਾਲ ਸੰਬੋਧਨ ਕਰਨ ਦਾ ਮਤਲਬ ਬਣਦਾ ਹੈ ਕਿ ਇਸ ਵਿਅਕਤੀ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਕਰਵਾਉਣ ਦੀ ਕਰਤੂਤ ਕੀਤੀ ਗਈ ਹੈ। ਇਸੇ ਤਰ੍ਹਾਂ ਕਾਂਗਰਸ ਵਿਚ ਨਵੇਂ ਨਵੇਂ ਆਉਣ ਦੇ ਚਾਅ ਵਿਚ ਮਦਹੋਸ਼ ਹੋਏ ਨੇ ਕਿਹਾ ਹੈ ਕਿ ‘ਜਬ ਤਕ ਸੂਬੇ ਮੇਂ ਕਾਂਗਰਸ ਸਰਕਾਰ ਨਾ ਬਣਾਊ ਤਬ ਤੱਕ ਸਿੱਧੂ ਨਾਮ ਨਾ ਕਹਾਊਂ’ ਤੁਕ ਵੀ ਸਿੱਖ ਸਾਹਿਤ ਦੇ ਉਸ ਅਧਿਆਏ ਨਾਲ ਜੋੜਿਆ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਚਿੜ੍ਹੀਆਂ ਨਾਲ ਬਾਜ਼ ਲੜਾਉਣ ਅਤੇ ਸਵਾ ਲੱਖ ਨਾਲ ਇਕ ਇਕ ਨੂੰ ਲੜਾਉਣ ਦਾ ਦ੍ਰਿੜ ਸੰਕਲਪ ਪੇਸ਼ ਕੀਤਾ ਹੋਇਆ ਹੈ। ਇਹਨਾਂ ਅਖੌਤੀ ਸਿਆਸੀਦਾਨਾਂ ਵਲੋਂ ਧਰਮੀ ਬੋਲਾਂ ਨੂੰ ਆਧਾਰ ਬਣਾ ਕੇ ਕੀਤੀ ਬਿਆਨਬਾਜ਼ੀ ਨਾਲ ਜਿੱਥੇ ਧਾਰਮਿਕ ਹਿਰਦੇ ਵਲੂੰਧਰੇ ਗਏ ਹਨ ਉੱਥੇ ਸਿਹਤਮੰਦ ਚੋਣਾਂ ਕਰਾਉਣ ਦੇ ਰਾਹ ਵਿਚ ਕੰਡੇ ਸੁੱਟੇ ਗਏ ਹਨ।

ਸੰਗਠਨ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਧਿਰ ਇਹ ਭਰਮ ਭੁਲੇਖੇ ਵਿਚ ਨਾ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਵੀ ਸਿਆਸੀ ਸਫਬੰਦੀ ਹੀ ਕਾਬਜ਼ ਹੈ ਤੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ। ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਚੇ ਸੁੱਚੇ ਸਿਧਾਂਤਾਂ ਦਾ ਜ਼ਾਮਨ ਖਾਲਸਾ ਜਾਗਦਾ ਹੈ ਅਤੇ ਉਹ ਭਾਵੇਂ ਸਿਆਸੀ ਧੱਕੇਸ਼ਾਹੀ ਕਾਰਣ ਸ੍ਰੀ ਅਕਾਲ ਤਖਤ ਦੇ ਪ੍ਰਬੰਧ ਤੋਂ ਦੂਰ ਹੋਵੇ ਪਰ ਹਰ ਐਕਸ਼ਨ ਕਰ ਸਕਦਾ ਹੈ ਜੋ ਕਰਨਾ ਬਣੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.