ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਆਸਟ੍ਰੇਲੀਆ ਖ਼ਿਲਾਫ਼ ਦੂਜੇ ਟੀ-20 ਵਿੱਚ ਤੂਫਾਨੀ ਬੱਲੇਬਾਜ਼ੀ ਕੀਤੀ। ਇਸ ਮੈਚ ‘ਚ ਯਸ਼ਸਵੀ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ, ਜਿਸ ‘ਚ ਉਸ ਨੇ ਪਹਿਲੇ ਪਾਵਰਪਲੇਅ ‘ਚ ਅਰਧ ਸੈਂਕੜਾ ਲਗਾਇਆ। ਜੈਸਵਾਲ ਨੇ 24 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਪਾਰੀ ਦੇ ਚੌਥੇ ਓਵਰ ਵਿਚ ਸੀਨ ਏਬੋਟ ਦੀ ਖ਼ੂਬ ਧੁਲਾਈ ਕੀਤੀ। ਇਸ ਦੌਰਾਨ ਜੈਸਵਾਲ ਨੇ ਕਪਤਾਨ ਰੋਹਿਤ ਸ਼ਰਮਾ ਦਾ ਵੱਡਾ ਰਿਕਾਰਡ ਤੋੜ ਦਿੱਤਾ।
ਯਸ਼ਸਵੀ ਜੈਸਵਾਲ ਨੇ ਤੋੜਿਆ ਰੋਹਿਤ ਸ਼ਰਮਾ ਦਾ ਰਿਕਾਰਡ
ਦਰਅਸਲ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਦੂਜੇ ਟੀ-20 ਮੈਚ (IND vs AUS 2nd T20) ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯਸ਼ਸਵੀ ਅਤੇ ਰੁਤੂਰਾਜ (Ruturaj Gaikwad) ਨੇ ਪਾਵਰਪਲੇ ਵਿਚ ਭਾਰਤ ਨੂੰ 70 ਤੋਂ ਵੱਧ ਦੌੜਾਂ ਬਣਾਉਣ ਵਿਚ ਮਦਦ ਕੀਤੀ। ਯਸ਼ਸਵੀ ਜੈਸਵਾਲ ਨੇ 24 ਗੇਂਦਾਂ ਵਿਚ ਪੰਜਾਹ ਦੌੜਾਂ ਬਣਾ ਕੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।
ਯਸ਼ਸਵੀ ਟੀ-20 ਇੰਟਰਨੈਸ਼ਨਲ ਵਿਚ ਪਹਿਲੇ ਪਾਵਰਪਲੇ ਵਿਚ ਅਰਧ ਸੈਂਕੜਾ ਲਗਾਉਣ ਵਾਲਾ ਤੀਜਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਨੂੰ ਪਛਾੜਿਆ। ਯਸ਼ਸਵੀ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ‘ਚ 9 ਚੌਕੇ ਤੇ 2 ਛੱਕੇ ਲਗਾਏ। ਯਸ਼ਸਵੀ ਜੈਸਵਾਲ ਪਹਿਲੇ ਪਾਵਰਪਲੇਅ ‘ਚ ਅਰਧ ਸੈਂਕੜਾ ਲਗਾਉਣ ਵਾਲੇ ਤੀਜੇ ਭਾਰਤੀ ਬਣੇ।
ਪਹਿਲੇ ਪਾਵਰਪਲੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼
ਯਸ਼ਸਵੀ ਜੈਸਵਾਲ – 2023 ਵਿਚ 53 ਦੌੜਾਂ (ਭਾਰਤ ਬਨਾਮ ਆਸਟਰੇਲੀਆ)
ਰੋਹਿਤ ਸ਼ਰਮਾ – 2020 ਵਿੱਚ 50* ਦੌੜਾਂ (ਭਾਰਤ ਬਨਾਮ ਨਿਊਜ਼ੀਲੈਂਡ)
ਕੇਐੱਲ ਰਾਹੁਲ – 2021 ਵਿੱਚ 50 ਦੌੜਾਂ (ਭਾਰਤ ਬਨਾਮ ਸਕਾਟਲੈਂਡ)
ਜੇ ਭਾਰਤ ਬਨਾਮ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਦੂਜੇ ਟੀ-20 ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਸਟ੍ਰੇਲੀਆ ਨੂੰ 236 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਕੰਗਾਰੂ ਟੀਮ 191 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਦੂਜਾ ਟੀ-20 44 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ।


