ਜਗਦੇਵ ਗਰੇਵਾਲ, ਜੋਧਾਂ : ਗੁੁਰਮਤਿ ਸੇਵਾ ਸੁੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਖੁੁਰਦ ਵਿਖੇ ਸ੍ਰੀ ਗੁੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁੁਰਬ ਦੇ ਸਬੰਧ ‘ਚ ਮਹੀਨਾਵਾਰ ਅਧਿਆਤਮਿਕ ਸਤਿਸੰਗ ਗੁੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆ ਗੁੁਰਮਤਿ ਸੇਵਾ ਸੁੁਸਾਇਟੀ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਕਿਹਾ ਕਿ ਸ੍ਰੀ ਗੁੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਸੀ।
ਇਸ ਲਈ ਸਾਨੂੰ ਆਪਣਾ ਜੀਵਨ ਗੁੁਰੂ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ ਅਨੁੁਸਾਰ ਬਤੀਤ ਕਰਨਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਗੁੁਰੂ ਨਾਨਕ ਸਾਹਿਬ ਨੇ ਪਾਖੰਡਵਾਦ, ਝੂਠੇ ਅਡੰਬਰਾਂ ਅਤੇ ਮੂਰਤੀ ਪੂਜਾ ਦਾ ਵੱਡੀ ਪੱਧਰ ਤੇ ਵਿਰੋਧ ਕਰਦਿਆਂ ਕੁੁਦਰਤੀ ਹਵਾ, ਪਾਣੀ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨ ਦਾ ਹੋਕਾ ਦਿੱਤਾ ਸੀ। ਇਸ ਲਈ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੱਡੀ ਪੱਧਰ ‘ਤੇ ਉਪਰਾਲੇ ਕਰਨ ਦੀ ਲੋੜ ਹੈ।
ਇਸ ਮੌਕੇ ਪ੍ਰਰੀਤ ਮਹਿੰਦਰ ਬੇਦੀ ਸਮਰਾਲਾ, ਸੁੁਖਦੇਵ ਸਿੰਘ ਮਕਸੂਦੜਾ, ਦਰਸ਼ਨ ਸਿੰਘ ਪਾਗਲੀਆ, ਗੁੁਰਵਿੰਦਰ ਕੌਰ ਨਾਰੀ ਕੇ, ਦਿਲਪਰੀਤ ਕੌਰ ਅਗੇਤਾ, ਹਰਜੀਤ ਸਿੰਘ ਅਡਿਆਣਾ, ਰਾਜਿੰਦਰ ਸਿੰਘ ਅਗੇਤਾ, ਜਸਵੰਤ ਸਿੰਘ ਡੇਹਲੋਂ, ਗੁੁਰਪਰੀਤ ਸਿੰਘ ਜਸਪਾਲ ਬਾਂਗਰ, ਜਥੇਦਾਰ ਸੁੁਖਦੀਪ ਸਿੰਘ ਨਿਰਮਲੇ, ਲਵਪਰੀਤ ਸਿੰਘ ਬਸਰਾਵਾ, ਚਮਕੌਰ ਸਿੰਘ ਜੰਡਾਲੀ, ਤਲਵਿੰਦਰ ਸਿੰਘ ਭਾਮੀਆਂ ਕਲਾਂ, ਗਗਨਦੀਪ ਸਿੰਘ ਮੁੰਡੀਆ,ਧਰਮ ਸਿੰਘ ਜੰਡਾਲੀ, ਸੁੁਖਪ੍ਰਰੀਤ ਸਿੰਘ, ਖੁੁਸ਼ਪ੍ਰਰੀਤ ਸਿੰਘ, ਪ੍ਰਦੀਪ ਸਿੰਘ ਸੰਘੇੜਾ, ਗੁੁਰਮੀਤ ਸਿੰਘ ਰਾਏਕੋਟ, ਬਲਵੰਤ ਸਿੰਘ ਕੰਗਣਵਾਲ ਹਾਜ਼ਰ ਸਨ।


