Shubman Gill: ਆਈਪੀਐਲ 2024 (IPL 2024) ਦੀ ਨਿਲਾਮੀ ਤੋਂ ਪਹਿਲਾਂ ਸਾਰੀਆਂ ਫ੍ਰੈਂਚਾਈਜ਼ੀਆਂ ਨੇ ਰਿਟੇਨ ਤੇ ਰਿਲੀਜ਼ ਜਾਰੀ ਕੀਤੀ। ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪਾਂਡਿਆ (Hardik Pandya) ਨੂੰ ਟ੍ਰੇਡ ਕਰ ਲਿਆ ਹੈ। ਹਾਲਾਂਕਿ ਗੁਜਰਾਤ ਤੇ ਮੁੰਬਈ ਦੋਵਾਂ ਟੀਮਾਂ ਵੱਲੋਂ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸ਼ੁਭਮਨ ਗਿੱਲ IPL 2024 ‘ਚ ਗੁਜਰਾਤ ਟਾਈਟਨਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣ ਵਾਲੇ ਹਨ।
ਗੁਜਰਾਤ ਟਾਈਟਨਜ਼ ਦੇ ਵਿਸਫੋਟਕ ਬੱਲੇਬਾਜ਼ ਸ਼ੁਭਮਨ ਗਿੱਲ ਆਈਪੀਐਲ 2024 ‘ਚ ਟੀਮ ਦੀ ਕਪਤਾਨੀ ਕਰਨਗੇ। ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ। ਹਾਲਾਂਕਿ ਫਰੈਂਚਾਇਜ਼ੀ ਤੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਤੇ ਆਈਪੀਐਲ ਗਵਰਨਿੰਗ ਕੌਂਸਲ ਦੇ ਇਕ ਮੈਂਬਰ ਨੇ ਹਾਰਦਿਕ ਪਾਂਡਿਆ ਦੇ ਮੁੰਬਈ ਇੰਡੀਅਨਜ਼ ‘ਚ ਸ਼ਾਮਲ ਹੋਣ ਬਾਰੇ ਦੱਸਿਆ, ‘ਹਾਂ, ਹਾਰਦਿਕ ਦਾ ‘ਟ੍ਰੇਡ ਆਫ’ ਸ਼ਾਮ 5 ਵਜੇ ਤੋਂ ਬਾਅਦ ਪੂਰਾ ਹੋ ਗਿਆ ਸੀ। ਹੁਣ ਇਹ ਡੀਲ ਅਧਿਕਾਰਤ ਹੋ ਗਈ ਹੈ ਤੇ ਉਹ ਮੁੰਬਈ ਇੰਡੀਅਨਜ਼ ਦੇ ਖਿਡਾਰੀ ਹਨ।’
ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੇ ਹਰਫਨਮੌਲਾ ਕੈਮਰਨ ਗ੍ਰੀਨ ਨੂੰ ‘ਆਲ ਕੈਸ਼’ ਡੀਲ ‘ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਟ੍ਰੇਡ ਦਿੱਤਾ ਹੈ। ਇਸ ਤੋਂ ਬਾਅਦ ਫ੍ਰੈਂਚਾਇਜ਼ੀ ਕੋਲ ਗੁਜਰਾਤ ਟਾਇਟਨਜ਼ ਦੇ ਨਾਲ ‘ਆਲ ਇਨ ਕੈਸ਼ ਟ੍ਰੇਡ’ ਕਰਨ ਲਈ ਲੋੜੀਂਦੇ ਫੰਡ ਮੌਜੂਦ ਸਨ। ਗ੍ਰੀਨ ਨੂੰ ਮੁੰਬਈ ਨੇ ਆਈਪੀਐਲ 2023 ਦੀ ਨਿਲਾਮੀ ‘ਚ 17.5 ਕਰੋੜ ਰੁਪਏ ਦੀ ਵੱਡੀ ਰਕਮ ਦੇ ਕੇ ਖਰੀਦਿਆ ਸੀ। ਇਸ ਲਈ ਜਦੋਂ ਤਕ ਉਨ੍ਹਾਂ ਦੀ ਡੀਲ ਫਾਈਨਲ ਨਹੀਂ ਹੋ ਜਾਂਦੀ, ਮੁੰਬਈ ਇੰਡੀਅਨਜ਼ ਕੋਲ ਹਾਰਦਿਕ ਨੂੰ ਖਰੀਦਣ ਲਈ ਜ਼ਰੂਰੀ ਪੈਸਾ ਉਪਲਬਧ ਨਹੀਂ ਸੀ।


