ਪੱਤਰ ਪੇ੍ਰਰਕ, ਦੋਰਾਹਾ : ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਪੋਸਟ ਗ੍ਰੈਜੂਏਟ ਕਾਮਰਸ ਤੇ ਬਿਜ਼ਨਸ ਐਡਮਨਿਸਟੇ੍ਸ਼ਨ ਵਿਭਾਗ ਵੱਲੋਂ ਵਿਭਾਗ ਮੁਖੀ ਪੋ੍. ਰਣਜੀਤ ਕੌਰ ਦੀ ਅਗਵਾਈ ਹੇਠ ਲੇਖ ਰਚਨਾ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਲਈ ਵਿਦਿਆਰਥੀਆਂ ਨੂੰ ਪੋ੍. ਅਮਨਦੀਪ ਕੌਰ ਚੀਮਾ ਤੇ ਪੋ੍. ਦੀਪਾਲੀ ਵੱਲੋਂ ਤਿੰਨ ਵਿਸ਼ੇ ਨੀਤੀ ਆਯੋਗ ਦੀ ਭਾਰਤ ਨੂੰ ਬਦਲਣ ‘ਚ ਮਹੱਤਤਾ, ਈ–ਕਾਮਰਸ ਦੀ ਉਭਰਦੇ ਬਾਜ਼ਾਰ ‘ਚ ਮਹੱਤਤਾ ਤੇ ਅੱਜ ਦੇ ਯੁੱਗ ‘ਚ ਕਾਮਰਸ ਦੀ ਮਹੱਤਤਾ ਦਿੱਤੇ ਗਏ, ਜਿਸ ‘ਚ ਐੱਮਕਾਮ, ਬੀਕਾਮ ਤੇ ਬੀਬੀਏ ਦੇ ਕੁੱਲ 12 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ‘ਚੋਂ ਜਸ਼ਨਪ੍ਰਰੀਤ ਕੌਰ (ਬੀ ਕਾਮ ਭਾਗ ਤੀਜਾ) ਨੇ ਪਹਿਲਾ ਸਥਾਨ, ਹਰਲੀਨ ਕੌਰ (ਬੀਕਾਮ ਭਾਗ ਦੂਜਾ) ਨੇ ਦੂਸਰਾ ਤੇ ਲਾਵਣਿਆ (ਬੀਬੀਏ ਭਾਗ ਤੀਜਾ) ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਅਮਨਜੋਤ ਤੌਰ (ਬੀਕਾਮ ਭਾਗ ਪਹਿਲਾ) ਨੂੰ ਹੌਸਲਾ ਅਫਜ਼ਾਈ ਇਨਾਮ ਦਿੱਤਾ ਗਿਆ। ਕਾਲਜ ਦੇ ਕਾਰਜਕਾਰੀ ਪਿੰ੍ਸੀਪਲ ਡਾ. ਨਿਰਲੇਪ ਕੌਰ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


