ਬਾਲੀਵੁੱਡ ਐਕਟਰ ਰਣਦੀਪ ਹੁੱਡਾ ਪਿਛਲੇ ਕਾਫੀ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਦੇ ਸੁਰਖੀਆਂ ਵਿਚ ਹਨ। ਕਾਫੀ ਸਮੇਂ ਤੋਂ ਉਨ੍ਹਾਂ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਕਿ ਉਹ ਆਪਣੀ ਲੰਬੇ ਸਮੇਂ ਤੋਂ ਗਰਲਫਰੈਂਡ ਲਿਨ ਲੈਸ਼ਰਾਮ ਨਾਲ ਸੱਤ ਫੇਰੇ ਲੈਣ ਵਾਲੇ ਹਨ। ਇਸ ਮਾਮਲੇ ਵਿੱਚ ਅਜੇ ਤੱਕ ਚੁੱਪ ਰਹਿਣ ਵਾਲੇ ਰਣਦੀਪ ਹੁੱਡਾ ਨੇ ਹੁਣ ਆਖਰ ਇਸ ’ਤੇ ਚੁੱਪ ਤੋੜੀ ਹੈ। ਉਨ੍ਹਾਂ ਨੇ ਲਿਨ ਲੈਸ਼ਰਾਮ ਨਾਲ ਆਪਣੀ ਵੈਡਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ।

ਮਹਾਭਾਰਤ ਨਾਲ ਜੋੜਿਆ ਵਿਆਹ ਦਾ ਕੁਨੈਕਸ਼ਨ

ਰਣਦੀਪ ਹੁੁੱਡਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਵਿਆਹ ਦੀ ਤਾਰੀਕ ਦੇ ਐਲਾਨ ਦੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਉਹ ਕਿਸ ਜਗ੍ਹਾ ਸੱਤ ਫੇਰੇ ਲੈਣਗੇ। ਉਨ੍ਹਾਂ ਦੇ ਵਿਆਹ ਰਤ ਵੈਨਿਊ ਦਾ ਕੁਨੈਕਸ਼ਨ ਉਨ੍ਹਾਂ ਮਹਾਭਾਰਤ ਨਾਲ ਜੋੜਿਆ ਹੈ। ਰਣਦੀਪ ਇਸੇ 29 ਨਵੰਬਰ ਨੂੰ ਵਿਆਹ ਕਰ ਰਹੇ ਹਨ। ਉਨ੍ਹਾਂ ਦਾ ਵਿਆਹ ਬਾਲੀਵੁੱਡ ਵਿੱਚ ਹੋਣ ਵਾਲੀ ਹੁਣ ਤੱਕ ਸਾਰੇ ਵਿਆਹਾਂ ਤੋਂ ਇਕਦਮ ਵੱਖਰੀ ਹੋਣ ਵਾਲੀ ਹੈ।

ਇਸ ਜਗ੍ਹਾ ਸੱਤ ਫੇਰੇ ਲੈਣਗੇ ਅਦਾਕਾਰ

ਰਣਦੀਪ ਨੇ ਵਿਆਹ ਤੇ ਕਾਰਡ ਸ਼ੇਅਰ ਕਰਨ ਦੇ ਨਾਲ ਹੀ ਲਿਖਿਆ, ‘ਸਾਡੇ ਕੋਲ ਐਕਸਾਈਟਿਡ ਕਰਨ ਵਾਲੀ ਖ਼ਬਰ ਹੈ।’ ਸੋਸ਼ਲ ਮੀਡÇਆ ’ਤੇ ਸ਼ੇਅਰ ਕੀਤੇ ਗਏ ਕਾਰਡ ਵਿੱਚ ਜਾਣਕਾਰੀ ਦਿੱਤੀ ਗਈ ਹੈਕਿ ਐਕਟਰ ਮਣੀਪੁਰ ਤੇ ਇੰਫਾਲ ਵਿੱਚ ਸੱਤ ਫੇਰੇ ਲੈਣਗੇ। ਇਸ ਵੈਡਿੰਜ ਕਾਰਡ ’ਤੇ ਲਿਖਿਆ ਹੈ, ‘ਮਹਾਭਾਰ; ਵਿੱਚ ਜਿਸ ਜਗ੍ਹਾ ਅਰਜੁਨ ਨੇ ਮਣੀਪੁਰ ਰਗ ਪ੍ਰਿੰਸੇਜ ਚਿਤ੍ਰਾਂਗਦਾ ਨਾਲ ਵਿਆਹ ਕੀਤਾ ਸੀ, ਅਸੀਂ ਉਸੇ ਜਗ੍ਹਾ ਦੋਸਤਾਂ ਅਤੇ ਪਰਿਵਾਰ ਦੇ ਆਸ਼ੀਰਵਾਦ ਨਾਲ ਸੱਤ ਫੇਰੇ ਲੈਣ ਜਾ ਰਹੇ ਹਾਂ।’