ਆਨਲਾਈਨ ਡੈਸਕ, ਜਲੰਧਰ : ਹਰਿਆਣਾ ਦੇ ਫਤਿਹਾਬਾਦ ਦੇ ਭੱਟੂ ਵਿਖੇ ਬੀਤੀ ਰਾਤ ਇੱਕ ਪਿੰਡ ਵਾਸੀ ਨਾਲ ਵੱਡੀ ਮੰਦਭਾਗੀ ਘਟਨਾ ਹੋਣੋਂ ਟਲ ਗਈ। ਅਸਲ ਵਿੱਚ ਕੋਬਰਾ ਸੱਪ ਆਦਮੀ ਦੇ ਨਾਲ ਸਾਰੀ ਰਾਤ ਉਸਦੇ ਬਿਸਤਰੇ ਵਿੱਚ ਪਿਆ ਰਿਹਾ। ਕੋਈ ਹਿਲਜੁਲ ਨਾ ਹੋਣ ਕਾਰਨ ਸੱਪ ਨੇ ਉਸ ਨੂੰ ਡੰਗ ਨਹੀਂ ਮਾਰਿਆ। ਸਵੇਰੇ ਜਦੋਂ ਉਸ ਵਿਅਕਤੀ ਨੂੰ ਬਿਸਤਰੇ ‘ਤੇ ਕੋਬਰਾ ਦੀ ਮੌਜੂਦਗੀ ਦਾ ਪਤਾ ਲੱਗਾ ਤਾਂ ਘਰ ਵਿਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਸਨੈਕਮੈਨ ਪਵਨ ਜੋਗਪਾਲ ਦੀ ਟੀਮ ਨੂੰ ਬੁਲਾਇਆ ਗਿਆ। ਜਿਸ ਨੇ ਕੋਬਰਾ ਨੂੰ ਫੜ ਕੇ ਜੰਗਲ ਵਿਚ ਛੱਡ ਦਿੱਤਾ। ਇਸ ਤਰਾਂ ਇਕ ਵੱਡੀ ਦੁਰਘਟਨਾ ਹੋਣੋ ਬਚ ਗਈ ਤੇ ਵਿਅਕਤੀ ਦੀ ਜਾਨ ਵੀ ਬਚ ਗਈ।