ਪੱਤਰ ਪੇ੍ਰਰਕ, ਦੋਰਾਹਾ : ਪੁਲਿਸ ਨੇ ਅਫੀਮ ਦੀ ਖੇਪ ਸਪਲਾਈ ਕਰਨ ਲਈ ਦਿੱਲੀ ਤੋਂ ਜਲੰਧਰ ਆ ਰਹੇ ਦੋ ਸਮੱਗਲਰਾਂ ਨੂੰ ਦੋ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਯੂਸਫ ਅਲੀ ਤੇ ਸਮਸੁਲ ਹਸਨ ਦੋਵੇਂ ਵਾਸੀ ਯੂਪੀ ਵਜੋਂ ਹੋਈ ਹੈ। ਡੀਐੱਸਪੀ ਪਾਇਲ ਨਿਖਿਲ ਗਰਗ ਨੇ ਦੱਸਿਆ ਐੱਸਐੱਚਓ ਵਿਜੇ ਕੁਮਾਰ ਦੀ ਅਗਵਾਈ ‘ਚ ਪੁਲਿਸ ਟੀਮ ਨੇ ਜੀਟੀ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ‘ਤੇ ਦਿੱਲੀ ਤੋਂ ਲੁਧਿਆਣਾ ਵੱਲ ਆ ਰਹੀ ਦਿੱਲੀ ਨੰਬਰ ਕਾਰ ਨੂੰ ਰੋਕਿਆ ਗਿਆ। ਤਲਾਸ਼ੀ ਲੈਣ ‘ਤੇ ਦੋ ਕਿੱਲੋ ਅਫੀਮ ਬਰਾਮਦ ਹੋਈ। ਦੋਵੇਂ ਟੈਕਸੀ ਰਾਹੀਂ ਦਿੱਲੀ ਤੋਂ ਜਲੰਧਰ ਆ ਰਹੇ ਸਨ। ਟੈਕਸੀ ਚਾਲਕ ਹਨੂੰਮਾਨ ਪਾਂਡੇ ਨੇ ਦੱਸਿਆ ਦੋਵਾਂ ਨੇ ਰਿੰਗ ਰੋਡ ਕਸ਼ਮੀਰੀ ਗੇਟ ਦਿੱਲੀ ਤੋਂ ਜਲੰਧਰ ਤਕ ਆਪਣੀ ਟੈਕਸੀ 8 ਹਜ਼ਾਰ ਰੁਪਏ ‘ਚ ਬੁੱਕ ਕਰਵਾਈ ਸੀ, ਜਿਸ ਨਾਲ ਉਹ ਜਲੰਧਰ ਆ ਰਿਹਾ ਸੀ। ਪੁਲਿਸ ਨੇ ਦੋਵਾਂ ਨੂੰ ਗਿ੍ਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


