ਪੱਤਰ ਪੇ੍ਰਰਕ, ਖੰਨਾ : ਸਦਰ ਥਾਣਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਡੇਢ ਕਿੱਲੋ ਅਫੀਮ ਬਰਾਮਦ ਕਰਕੇ ਗਿ੍ਫਤਾਰ ਕੀਤਾ ਹੈ। ਦੋਵਾਂ ਦੀ ਪਛਾਣ ਸਲੀਮ ਖਾਨ ਵਾਸੀ ਸਹੋਲੀ ਥਾਣਾ ਭਾਦਸੋਂ ਤੇ ਇੰਦਰਜੀਤ ਸਿੰਘ ਵਾਸੀ ਦਾਊਦਪੁਰ ਵਜੋਂ ਹੋਈ ਹੈ। ਐੱਸਐੱਚਓ ਦਵਿੰਦਰਪਾਲ ਸਿੰਘ ਨੇ ਦੱਸਿਆ ਅਮਲੋਹ ਰੋਡ ‘ਤੇ ਗਲਵੱਡੀ ਨੇੜੇ ਨਾਕਾਬੰਦੀ ਦੌਰਾਨ ਇਕ ਟਰੱਕ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਟਰੱਕ ਦੇ ਕੈਬਿਨ ‘ਚੋਂ ਇਕ ਕਿੱਲੋ 500 ਗ੍ਰਾਮ ਅਫੀਮ ਬਰਾਮਦ ਹੋਈ, ਜਿਸ ਕਾਰਨ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।