ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਬੀਤੇ ਦਿਨੀਂ ਭੁੱਟੇ ਭੰਗੜਾ ਅਕੈਡਮੀ (ਸਮਰਾਲਾ/ ਖੰਨਾ) ਦਾ ਵਿਦਿਆਰਥੀ ਨਮਨਦੀਪ ਸਿੰਘ ਤੇ ਮਨਰੀਤ ਸਿੰਘ ਭੰਗੜਾ ਲਵਰ ਅਕੈਡਮੀ ਵੱਲੋਂ ਭੰਗੜਾ ਮੁਕਾਬਲੇ ਚੰਡੀਗੜ੍ਹ ‘ਚ ਕਰਵਾਏ ਗਏ, ਜਿਨ੍ਹਾਂ ‘ਚ ਨਮਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਸਮਰਾਲਾ ਨੇ 5100 ਨਕਦ ਇਨਾਮ ਤੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਤਰ੍ਹਾਂ ਮਨਰੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਭੁੱਟੇ ਭੰਗੜਾ ਅਕੈਡਮੀ ਦੇ ਕੋਚ ਮੋਹਿਤ ਭੁੱਟੇ ਤੇ ਵਰੁਣ ਭੁੱਟੇ ਵਲੋਂ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਤੇ ਬੱਚਿਆਂ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਤੇ ਅਕੈਡਮੀ ਦੇ ਬੱਚੇ ਹਾਜ਼ਰ ਸਨ।


