ਦਲਵਿੰਦਰ ਸਿੰਘ ਰਛੀਨ, ਰਾਏਕੋਟ : ਪਿੰਡ ਬਰ੍ਹਮੀ ਵਿਖੇ ਸਥਿਤ ਕੁਟੀਆ ਸੰਤ ਬਾਬਾ ਗੁਲਜ਼ਾਰਪੁਰੀ ਵਿਖੇ ਪੂਜਨੀਕ ਸ਼੍ਰੀ ਸ਼੍ਰੀ 108 ਬ੍ਹਮਲੀਨ ਸੰਤ ਸ਼ਿਵਨਾਥ ਯੋਗੀ ਦੀ ਬਰਸੀ ਮਨਾਈ ਗਈ। ਇਸ ਦੌਰਾਨ ਸਵਾਮੀ ਰਾਮਾ ਨੰਦ ਨੇ ਸੰਗਤ ਨੂੰ ਧਾਰਮਿਕ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ, ਉਥੇ ਹੀ ਮਨੁੱਖਤਾ ਦੀ ਭਲਾਈ ਲਈ ਅੱਖਾਂ ਦੇ ਚੈੱਕਅਪ ਸਮੇਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਸਮੇਂ ਸਰਾਂ ਅੱਖਾਂ ਦਾ ਕਲੀਨਿਕ ਪੱਖੋਵਾਲ ਦੇ ਡਾ. ਸੁਮੀਤ ਸਿੰਘ ਤੇ ਸੁਖਵੀਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ 245 ਤੇ ਹੋਮਿਓਪੈਥਿਕ ਕੈਂਪ ਦੌਰਾਨ ਡਾ. ਸੁਰਿੰਦਰਪਾਲ ਸਿੰਘ ਹਲਵਾਰਾ ਵੱਲੋਂ 100 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ।
ਇਸ ਸਮੇਂ ਪ੍ਰਧਾਨ ਜਗਦੇਵ ਸਿੰਘ, ਦਿਲਬਾਗ ਸਿੰਘ, ਸਵਰਨਜੀਤ ਸਿੰਘ ਗਿੱਲ, ਰਾਜ ਧਾਲੀਆਂ, ਸਰਬਾ ਰਾਏਕੋਟ, ਸੋਨੂੰ ਹਲਵਾਈ, ਤਰਸੇਮ ਸਿੰਘ, ਦੇਬ ਸਿੰਘ, ਕਮਲ ਸਿੰਘ, ਬੂਟਾ ਸਿੰਘ ਧਾਲੀਆਂ, ਪਲਵਿੰਦਰ ਸਿੰਘ ਧਾਲੀਆਂ, ਰਮੇਸ਼ ਰਾਏਕੋਟ, ਸ਼ੇਰਜੰਗ ਸਿੰਘ ਧਾਲੀਆਂ, ਜਗਵਿੰਦਰ ਸਿੰਘ ਨੂਰਪੁਰਾ, ਕਾਕਾ ਫਿਲੌਰ, ਜਸਪਾਲ ਫਿਲੌਰ, ਕੁੱਕੂ ਜਗਰਾਓਂ, ਕਮਲੇਸ਼ ਕੁਮਾਰ ਜਗਰਾਓਂ, ਰਾਜਪਾਲ ਬਰ੍ਹਮੀ, ਸ਼ੌਕਤ ਅਲੀ ਅਕਬਰ ਹਾਜ਼ਰ ਸਨ।


