ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਐੱਨਜੀਓ ਤੇ ਪੁਲਿਸ ਜ਼ਿਲ੍ਹਾ ਸਾਂਝ ਕੇਂਦਰ ਖੰਨਾ ਵੱਲੋਂ ਬਾਬਾ ਲਾਲ ਸਿੰਘ ਜੀ ਬੇਦੀ ਦੀ ਯਾਦ ‘ਚ ਪਿੰਡ ਮਾਣੇਵਾਲ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਐੱਨਜੀਓ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਦੱਸਿਆ ਕਿ ਬਾਬਾ ਗੁਰਪ੍ਰਰੀਤ ਸਿੰਘ ਬੇਦੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਗੁਰਦੁਆਰਾ ਬਾਬਾ ਲਾਲ ਸਿੰਘ ਜੀ ਬੇਦੀ, ਪਿੰਡ ਮਾਣੇਵਾਲ ਵਿਖੇ ਲਗਾਏ ਖੂਨਦਾਨ ਕੈਂਪ ‘ਚ 50 ਯੂਨਿਟ ਖੂਨ ਕਰਨ ਬਲੱਡ ਬੈਂਕ ਸਮਰਾਲਾ ਦੀ ਟੀਮ ਵੱਲੋਂ ਇਕੱਤਰ ਕੀਤਾ ਗਿਆ।
ਬਾਬਾ ਗੁਰਪ੍ਰਰੀਤ ਸਿੰਘ ਬੇਦੀ ਵੱਲੋਂ ਸਾਰੇ ਖੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਉਨਾਂ੍ਹ ਨੇ ਵੱਧ ਤੋਂ ਵੱਧ ਸੰਗਤ ਨੂੰ ਖੂਨਦਾਨ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਕਿਸੇ ਲੋੜਵੰਦ ਦੀ ਮਦਦ ਹੋ ਸਕੇ। ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਇੰਚਾਰਜ ਸਾਂਝ ਕੇਂਦਰ ਸਬ-ਇੰਸਪੈਕਟਰ ਕੁਲਜੀਤ ਸਿੰਘ ਗਿੱਲ, ਜਗਦੀਸ਼ ਚਾਨਣਾ, ਮਿੰਕੂ ਹੰਸ, ਜਗਤਾਰ ਸਿੰਘ ਜੱਸੋਵਾਲ, ਪੀਏ ਬਚਨ ਸਿੰਘ, ਸਰਪੰਚ ਬਲਜਿੰਦਰ ਸਿੰਘ, ਭੁਪਿੰਦਰ ਸਿੰਘ, ਨਿਸ਼ਾਨ ਸਿੰਘ, ਬਲਦੇਵ ਸਿੰਘ, ਸ਼ੁਭਾਸ਼ ਸਿੰਘ, ਦਰਸ਼ਨ ਸਿੰਘ ਤੀਰ, ਸੁਖਦੇਵ ਸਿੰਘ, ਰਣਬੀਰ ਸਿੰਘ ਰਾਹੀ, ਸੁਖਦੇਵ ਸਿੰਘ ਬੱਬੀ, ਕਸ਼ਮੀਰ ਸਿੰਘ, ਮਨਮੋਹਣ ਸਿੰਘ, ਜਗਜੀਵਨ ਸਿੰਘ ਨਾਗਰਾ, ਪੰਚ ਲਾਲ ਸਿੰਘ, ਮਲਕੀਤ ਸਿੰਘ, ਮਲੂਕ ਸਿੰਘ, ਪੰਚ ਯੋਧ ਸਿੰਘ, ਨੰਬਰਦਾਰ ਬਲਦੇਵ ਸਿੰਘ, ਮਨਦੀਪ ਸਿੰਘ ਸ਼ੈਲੀ, ਅਜਾਇਬ ਸਿੰਘ, ਲੱਖਾ ਸਿੰਘ ਆਦਿ ਹਾਜ਼ਰ ਸਨ।


