ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਕਰਵਾਰ ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਅਧਿਆਪਕਾ ਹਰਵਿੰਦਰ ਕੌਰ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਦੱਸਿਆ ਲਾਜਪਤ ਰਾਏ ਜੀ ਦਾ ਜਨਮ 28 ਜਨਵਰੀ 1865 ਈਸਵੀ ਨੂੰ ਪਿਤਾ ਸ਼੍ਰੀ ਰਾਧਾ ਕ੍ਰਿਸ਼ਨ ਦੇ ਘਰ ਹੋਇਆ।

ਉਹ ਹਰੇਕ ਪ੍ਰਰੀਖਿਆ ‘ਚ ਅੱਵਲ ਰਹਿੰਦੇ ਤੇ ਮੈਟਿ੍ਕ ਪਾਸ ਕਰ ਕੇ ਵਕਾਲਤ ਕੀਤੀ ਤੇ ਪ੍ਰਸਿੱਧ ਵਕੀਲ ਬਣ ਗਏ। ਉਨ੍ਹਾਂ ਦੱਸਿਆ ਲਾਲਾ ਜੀ ਨੇ ਸਮਾਜ ਦੀ ਉਨਤੀ ਤੇ ਦੇਸ਼ ਦੀ ਆਜ਼ਾਦੀ ਲਈ ਕੁੱਝ ਕਰਨ ਦੀ ਸੱਧਰ ਵੀ ਉਨ੍ਹਾਂ ਦੇ ਮਨ ‘ਚ ਸਮਾਈ ਹੋਣ ਕਾਰਨ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਰਮ ਦਲ ਦੇ ਪ੍ਰਮੁੱਖ ਨੇਤਾ ਰਹੇ ਸੀ। ਉਨ੍ਹਾਂ ਦੱਸਿਆ 30 ਅਕਤੂਬਰ 1928 ਨੂੰ ਇਨ੍ਹਾਂ ਲਾਹੌਰ ‘ਚ ਸਾਈਮਨ ਕਮਿਸ਼ਨ ਦੇ ਵਿਰੁੱਧ ਇਕ ਵਿਸ਼ਾਲ ਪ੍ਰਦਰਸ਼ਨ ‘ਚ ਹਿੱਸਾ ਲਿਆ, ਜਿਸ ਦੌਰਾਨ ਹੋਏ ਲਾਠੀਚਾਰਜ ‘ਚ ਇਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਉਸ ਸਮੇਂ ਇਨ੍ਹਾਂ ਨੇ ਕਿਹਾ ਸੀ ‘ਮੇਰੇ ਸਰੀਰ ‘ਤੇ ਪਈ ਇਕ-ਇਕ ਲਾਠੀ ਬਿ੍ਟਿਸ਼ ਸਰਕਾਰ ਦੇ ਕਫ਼ਨ ਦਾ ਕਿੱਲ ਬਣੇਗੀ’ ਇਸ ਤਰ੍ਹਾਂ 17 ਨਵੰਬਰ 1928 ਨੂੰ ਇਨ੍ਹਾਂ ਸੱਟਾਂ ਕਾਰਨ ਲਾਲਾ ਜੀ ਦਾ ਦੇਹਾਂਤ ਹੋ ਗਿਆ। ਇਸ ਮੌਕੇ ਪਿੰ੍ਸੀਪਲ ਨੀਲੂ ਨਰੂਲਾ ਨੇ ਕਿਹਾ ਇਨ੍ਹਾਂ ਦੇਸ਼ ਭਗਤਾਂ ਸਦਕਾ ਹੀ ਅੱਜ ਅਸੀਂ ਆਜ਼ਾਦ ਹਵਾ ‘ਚ ਸਾਹ ਲੈ ਰਹੇ ਹਾਂ।