ਸੁਖਵਿੰਦਰ ਸਿੰਘ ਸਲੌਦੀ, ਖੰਨਾ : ਮੱਘਰ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸੰਤ ਨਾਮਦੇਵ ਭਵਨ ਲਲਹੇੜੀ ਰੋਡ ਖੰਨਾ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਨਿਤਨੇਮ ਦੀਆਂ ਬਾਣੀਆਂ ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਪਾਠ ਦੇ ਭੋਗ ਪਾਏ ਗਏ। ਹਜ਼ੂਰੀ ਰਾਗੀ ਭਾਈ ਪਰਮਜੀਤ ਸਿੰਘ ਰਹਿਮਤ ਦੇ ਜਥੇ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਤੇ ਕਥਾ ਵਖਿਆਨ ਨਾਲ ਸੰਗਤ ਨੂੰ ਨਿਹਾਲ ਕੀਤਾ।

ਸੰਤ ਨਾਮਦੇਵ ਸਭਾ ਰਜਿ ਖੰਨਾ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਤੱਗੜ ਨੇ ਦੱਸਿਆ ਹਰ ਸਾਲ ਦੀ ਇਸ ਵਾਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 753ਵਾਂ ਪ੍ਰਕਾਸ਼ ਦਿਹਾੜਾ 23 ਨਵੰਬਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਗੁਰਪੁਰਬ 27 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਵੇਗਾ। ਮੁੱਖ ਗੰ੍ਥੀ ਭਾਈ ਗੁਰਸ਼ਰਨ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ ਅੌਲਖ, ਮਾਸਟਰ ਸੁਰਿੰਦਰ ਸਿੰਘ ਮੋਹਲ, ਖ਼ੁਸ਼ਕਰਨ ਸਿੰਘ, ਗੁਰਦਰਸ਼ਨ ਸਿੰਘ ਮੋਹਲ, ਦਲੀਪ ਸਿੰਘ, ਧਰਮ ਸਿੰਘ, ਮਨਦੀਪ ਮਰਜਾਰਾ, ਦਵਿੰਦਰ ਸਿੰਘ ਮੋਹਲ, ਗੁਰਮੀਤ ਸਿੰਘ, ਮੈਨੇਜਰ ਭਾਗ ਸਿੰਘ, ਡਾ. ਗੁਰਮੀਤ ਸਿੰਘ, ਹਰਸ਼, ਲਵਲੀ, ਧਰਮ ਸਿੰਘ, ਕੇਸਰ ਸਿੰਘ, ਪੇ੍ਮ ਸਿੰਘ ਭੰਬਰਾ, ਐਡਵੋਕੇਟ ਸੇਖੋਂ, ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।