ਏਜੰਸੀ, ਜੈਪੁਰ : ਰਾਜਸਥਾਨ ਚੋਣਾਂ ਕਾਰਨ ਪਲਟਵਾਰ ਦੀ ਰਾਜਨੀਤੀ ਜ਼ੋਰਾ ’ਤੇ ਹੈ। ਚੋਣ ਪ੍ਰਚਾਰ ਲਈ ਅੱਜ ਜੈਪੁਰ ਪੁੱਜੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਕ ਪਾਸੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਅਤੇ ਦੂਜੇ ਪਾਸੇ ਕਿਹਾ ਕਿ ਕਾਂਗਰਸ ‘ਚ ਸਭ ਕੁਝ ਠੀਕ ਹੈ।
ਅਸੀਂ ਨਾ ਸਿਰਫ ਇਕੱਠੇ ਹਾਂ, ਇਕਜੁੱਟ ਵੀ ਹਾਂ: ਰਾਹੁਲ
ਰਾਹੁਲ ਜਿਵੇਂ ਹੀ ਜੈਪੁਰ ਏਅਰਪੋਰਟ ‘ਤੇ ਉਤਰੇ ਤਾਂ ਉਨ੍ਹਾਂ ਦੇ ਨਾਲ ਸੀਐੱਮ ਅਸ਼ੋਕ ਗਹਿਲੋਤ ਤੇ ਕਾਂਗਰਸ ਨੇਤਾ ਸਚਿਨ ਪਾਇਲਟ ਵੀ ਨਜ਼ਰ ਆਏ। ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਕੀ ਹੁਣ ਸਾਰੇ ਇਕੱਠੇ ਹਨ ਤਾਂ ਕਾਂਗਰਸੀ ਆਗੂ ਨੇ ਹੱਸਦਿਆਂ ਕਿਹਾ ਕਿ ਅਸੀਂ ਨਾ ਸਿਰਫ਼ ਇਕੱਠੇ ਨਜ਼ਰ ਆ ਰਹੇ ਹਾਂ ਸਗੋਂ ਇਕਜੁੱਟ ਵੀ ਹਾਂ। ਅਸੀਂ ਇਕੱਠੇ ਰਹਾਂਗੇ ਅਤੇ ਕਾਂਗਰਸ ਇੱਥੇ ਚੋਣਾਂ ਜਿੱਤੇਗੀ।
ਭਾਜਪਾ ਨੇ ਸਾਧਿਆ ਨਿਸ਼ਾਨਾ
ਰਾਹੁਲ ਦੇ ਇਸ ਬਿਆਨ ‘ਤੇ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਫੋਟੋ ਸ਼ੂਟ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਫੋਟੋ ਲਈ ਹੈ ਕਿਉਂਕਿ ਰਾਹੁਲ ਗਾਂਧੀ ਜਾਣਦੇ ਹਨ ਕਿ ਰਾਜਸਥਾਨ ਵਿੱਚ ਕਾਂਗਰਸ ਦਾ ਕੁਝ ਨਹੀਂ ਹੋਣ ਵਾਲਾ ਹੈ।
#WATCH | Rajasthan Elections | Union Minister Pralhad Joshi says, “This is just a photo shoot, a photo-op. This is just for a photograph…Rahul Gandhi knows that nothing is going to come out Rajasthan. That is why, he is here just for the sake of it and is going back after a… https://t.co/4xVw5Jy7DA pic.twitter.com/IFDBmPPiiY
— ANI (@ANI) November 16, 2023
ਭਾਜਪਾ ਨੇਤਾ ਨੇ ਕਿਹਾ ਕਿ ਇਸੇ ਲਈ ਉਹ ਇੱਥੇ ਫੋਟੋਸ਼ੂਟ ਕਰਵਾਉਣ ਲਈ ਆਇਆ ਹੈ ਅਤੇ ਇਸ ਤੋਂ ਬਾਅਦ ਵਾਪਸ ਜਾ ਰਿਹਾ ਹੈ।


