ਸੁਖਦੇਵ ਗਰਗ, ਜਗਰਾਓਂ : ਗ੍ਰੀਨ ਸੁਸਾਇਟੀ ਤੇ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ 15ਵਾਂ ਅੱਖਾਂ ਦਾ ਜਾਂਚ ਤੇ ਆਪੇ੍ਸ਼ਨ ਕੈਂਪ ਮੰਗਲਵਾਰ 14 ਨਵੰਬਰ ਨੂੰ ਪਿੰਡ ਮਲਕ ਵਿਖੇ ਲਗਾਇਆ ਜਾਵੇਗਾ। ਮਾਨਵਤਾ ਦੀ ਭਲਾਈ ਲਈ ਦਮਦਮੀ ਟਕਸਾਲ ਦੇ 11ਵੇਂ ਜਥੇਦਾਰ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲੇ ਦੀ ਯਾਦ ‘ਚ ਸਾਬਕਾ ਸਰਪੰਚ ਮਨਜੀਤ ਸਿੰਘ ਿਢੱਲੋਂ, ਦਰਸ਼ਨ ਸਿੰਘ ਿਢੱਲੋਂ, ਜਗਮੋਹਨ ਸਿੰਘ ਸੰਧੂ, ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਕਨ੍ਹਈਆ ਜੀ ਕਮੇਟੀ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਕੈਂਪ ਦੇ ਮੁੱਖ ਮਹਿਮਾਨ ਕੈਂਪ ਏਡੀਸੀ ਮੇਜਰ ਅਮਿਤ ਸਰੀਨ, ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਐੱਸਆਰ ਕਲੇਰ ਤੇ ਭਾਗ ਸਿੰਘ ਮੱਲਾ ਤੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਹੋਣਗੇ। ਪ੍ਰਬੰਧਕਾਂ ਨੇ ਦੱਸਿਆ ਗੁਰਦੁਆਰਾ ਪੱਤੀ ਲੰਮੇ ਪਿੰਡ ਮਲਕ ਵਿਖੇ ਲਗਾਏ ਜਾਣ ਵਾਲੇ ਕੈਂਪ ‘ਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵੱਲੋਂ ਚਿੱਟੇ ਮੋਤੀਏ ਮਰੀਜ਼ਾਂ ਦਾ ਮੁਫ਼ਤ ਜਾਂਚ ਤੇ ਆਪੇ੍ਸ਼ਨ ਕਰਨ ਤੋਂ ਇਲਾਵਾ ਜਨਰਲ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।