ਸੁਖਦੇਵ ਗਰਗ, ਜਗਰਾਓਂ : ਡੀਏਵੀ ਸੈਂਟਨਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਜੇਬ ਖ਼ਰਚ ਚੋਂ ਬੱਚਤ ਕਰ ਕੇ ਬਜ਼ੁਰਗਾਂ ਨੂੰ ਪੈਨਸ਼ਨ ਵੰਡੀ। ਵੀਰਵਾਰ ਸਕੂਲ ਦੀ ਪ੍ਰਰਾਰਥਨਾ ਸਭਾ ਸਮੇਂ ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਸਮੇਂ ਪਿੰ੍ਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਅੱਜ ਦੀ ਪਨੀਰੀ ਨੂੰ ਵਿਰਸੇ ਤੇ ਵਿਰਾਸਤ ਨਾਲ ਜੋੜਨ ਦੀ ਬੜੀ ਲੋੜ ਹੈ।

ਉਨ੍ਹਾਂ ਕਿਹਾ ਜਦੋਂ ਤਕ ਬੱਚੇ ਆਪਣੇ ਵਿਰਸੇ ਤੇ ਸਭਿਆਚਾਰ ਤੋਂ ਜਾਣੂ ਨਹੀਂ ਹੋਣਗੇ ਤਦ ਤਕ ਅਸੀ ਚੰਗੇ ਸਮਾਜ ਦੀ ਕਲਪਨਾ ਵੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਨੇਕ ਸੋਚ ਅਧੀਨ ਵਿਦਿਆਰਥੀ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਕਰਵਾਏ ਬੁਢਾਪਾ ਪੈਨਸ਼ਨ ਵੰਡ ਸਮਾਗਮ ਮੌਕੇ ਲੋੜਵੰਦ ਬਜ਼ੁਰਗਾਂ ਨੂੰ ਜ਼ਰੂਰਤ ਦੀਆਂ ਵਸਤਾਂ ਅਤੇ ਨਕਦ ਰਾਸ਼ੀ ਤਕਸੀਮ ਕੀਤੀ ਗਈ।

ਇਸ ਮੌਕੇ ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਹਨੀ, ਸੈਕਟਰੀ ਰਾਕੇਸ਼ ਮੈਣੀ, ਵਿਨੋਦ ਬਾਂਸਲ, ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ, ਪੋ੍: ਕਰਮ ਸਿੰਘ ਸੰਧੂ, ਦਮਨਦੀਪ ਸਿੰਘ ਸਮੇਤ ਸਮੂਹ ਅਧਿਆਪਕ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।