ਭਾਰਤ ਦੀ ਇੱਕ ਹੋਰ ਸਮੱਸਿਆ:ਨੌਕਰੀ ਦਿਵਾਉਣ ਦੇ ਬਹਾਨੇ ਮੁੰਡਿਆਂ-ਕੁੜੀਆਂ ਦਾ ਭਾਰੀ ਸ਼ੋਸ਼ਣ

ਲੋੜਵੰਦਾਂ ਨੂੰ ਰੋਜ਼ਗਾਰ ਦਿਵਾਉਣ ਲਈ ਦੇਸ਼ ‘ਚ ਚੱਲ ਰਹੀਆਂ ‘ਪਲੇਸਮੈਂਟ ਏਜੰਸੀਆਂ’ ਵਿਚੋਂ ਵੱਡੀ ਗਿਣਤੀ ਅਜਿਹੀਆਂ ਏਜੰਸੀਆਂ ਦੀ ਹੈ, ਜੋ ਮਨੁੱਖੀ ਤਸਕਰਾਂ ਵਲੋਂ ਬਹਿਲਾ-ਫੁਸਲਾ ਕੇ ਲਿਆਂਦੀਆਂ ਜਾਣ ਵਾਲੀਆਂ ਕੁੜੀਆਂ ਅਤੇ ਮਾਸੂਮਾਂ ਨੂੰ ਖਰੀਦ ਕੇ ਨੌਕਰੀ ਦਿਵਾਉਣ ਦੇ ਨਾਂ ‘ਤੇ ਬੰਧੂਆ ਮਜ਼ਦੂਰੀ ‘ਚ ਧੱਕ ਕੇ ਮੋਟੀ ਰਕਮ ਕਮਾ ਰਹੀਆਂ ਹਨ। ਦਿੱਲੀ ਸਮੇਤ ਦੇਸ਼ ਭਰ ‘ਚ ਇਨ੍ਹਾਂ ਏਜੰਸੀਆਂ ਦੇ ਨਾਂ ਹੇਠ ਓਡਿਸ਼ਾ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਬੰਗਾਲ, ਆਸਾਮ ਤੇ ਯੂ. ਪੀ. ਆਦਿ ਤੋਂ ਲਿਆਂਦੀਆਂ ਗਈਆਂ ਕੁੜੀਆਂ ਤੇ ਮਾਸੂਮਾਂ ਦੀ ਵਿਕਰੀ ਦਾ ਧੰਦਾ ਜ਼ੋਰਾਂ ‘ਤੇ ਹੈ। ਤਸਕਰੀ ਕਰ ਕੇ ਲਿਆਂਦੇ ਗਏ ਮੁੰਡਿਆਂ-ਕੁੜੀਆਂ ਨੂੰ ਬਾਲਗ ਸਿੱਧ ਕਰਨ ਲਈ ਜਾਅਲੀ ਸਰਟੀਫਿਕੇਟ ਬਣਾਏ ਜਾਂਦੇ ਹਨ।ਇਨ੍ਹਾਂ ਏਜੰਸੀਆਂ ਦੇ ਮਾਲਕ ਇਨ੍ਹਾਂ ਨੂੰ ਇਕ ਤੋਂ ਦੂਜੇ ਵਿਅਕਤੀ ਕੋਲ ਵਾਰ-ਵਾਰ ਵੇਚ ਕੇ ਮੋਟੀ ਕਮਾਈ ਕਰਦੇ ਹਨ ਅਤੇ ਇਨ੍ਹਾਂ ਦੇ ਮਾਪੇ ਉਡੀਕ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਧੀ ਜਾਂ ਪੁੱਤ ਉਨ੍ਹਾਂ ਨੂੰ ਕਦੋਂ ਪੈਸੇ ਭੇਜਣਗੇ ਪਰ ਬਹੁਤੇ ਮਾਮਲਿਆਂ ‘ਚ ਨਿਰਾਸ਼ਾ ਹੀ ਹੱਥ ਲੱਗਦੀ ਹੈ।

ਪਲੇਸਮੈਂਟ ਏਜੰਸੀਆਂ ਦੇ ਸੰਚਾਲਕ ਮਨੁੱਖੀ ਤਸਕਰਾਂ ਤੋਂ ਮੁੰਡਿਆਂ-ਕੁੜੀਆਂ ਨੂੰ ਕੌਡੀਆਂ ਦੇ ਭਾਅ ਖਰੀਦਦੇ ਹਨ ਤੇ ਫਿਰ ਸ਼ੁਰੂ ਹੋ ਜਾਂਦਾ ਹੈ ਉਨ੍ਹਾਂ ਨੂੰ ਅਗਾਂਹ ਕੋਠੀਆਂ ਆਦਿ ‘ਚ ਵੇਚਣ ਦਾ ਸਿਲਸਿਲਾ।ਇਨ੍ਹਾਂ ਦੇ ਖਰੀਦਦਾਰ ਇਨ੍ਹਾਂ ਤੋਂ ਜਾਨਵਰਾਂ ਵਾਂਗ ਕੰਮ ਲੈਂਦੇ ਹਨ, ਭੁੱਖੇ ਰੱਖਦੇ ਹਨ, ਆਰਥਿਕ, ਸਰੀਰਕ ਤੇ ਯੌਨ ਸ਼ੋਸ਼ਣ ਅਤੇ ਮਾਰ-ਕੁਟਾਈ ਕਰਨ ਤੋਂ ਇਲਾਵਾ ਬੀਮਾਰ ਹੋ ਜਾਣ ‘ਤੇ ਇਲਾਜ ਕਰਵਾਉਣ ਦੀ ਬਜਾਏ ਮਰਨ ਲਈ ਬੇਸਹਾਰਾ ਤਕ ਛੱਡ ਦਿੰਦੇ ਹਨ।

ਇਹ ਏਜੰਸੀਆਂ ਇਨ੍ਹਾਂ ਕੁੜੀਆਂ ਤੇ ਮਾਸੂਮਾਂ ਨੂੰ ਅਜਿਹੇ ਖੱਡੇ ‘ਚ ਧੱਕ ਰਹੀਆਂ ਹਨ, ਜਿਸ ‘ਚ ਇਕ ਵਾਰ ਫਸ ਜਾਣ ਤੋਂ ਬਾਅਦ ਉਨ੍ਹਾਂ ਲਈ ਬਾਹਰ ਨਿਕਲਣਾ ਜੇਕਰ ਅਸੰਭਵ ਨਹੀਂ ਤਾਂ ਬੇਹੱਦ ਮੁਸ਼ਕਿਲ ਜ਼ਰੂਰ ਹੋ ਜਾਂਦਾ ਹੈ।ਹਾਲਾਂਕਿ ਕਿਸੇ ਵੀ ਏਜੰਸੀ ਲਈ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਰਤ ਵਿਭਾਗ ‘ਚ ਰਜਿਸਟ੍ਰੇਸ਼ਨ ਕਰਵਾਉਣਾ, ਨੌਕਰੀ ‘ਤੇ ਲਗਾਏ ਜਾਣ ਵਾਲੇ ਮੁੰਡਿਆਂ-ਕੁੜੀਆਂ ਬਾਰੇ ਪੁਲਸ ਥਾਣਿਆਂ ‘ਚ ਜ਼ਰੂਰੀ ਸੂਚਨਾਵਾਂ ਦੇਣਾ ਲਾਜ਼ਮੀ ਹੈ ਪਰ ਬਹੁਤੀਆਂ ਏਜੰਸੀਆਂ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਹੀ ਆਪਣਾ ਧੰਦਾ ਚਲਾ ਰਹੀਆਂ ਹਨ।’ਪਲੇਸਮੈਂਟ ਏਜੰਸੀਆਂ’ ਵਲੋਂ ਨੌਕਰੀ ਦਿਵਾਉਣ ਦੇ ਬਹਾਨੇ ਲਾਚਾਰ ਤੇ ਮਜਬੂਰ ਲੋੜਵੰਦਾਂ ਦਾ ਸ਼ੋਸ਼ਣ ਅੱਜ ਇਕ ਭਿਆਨਕ ਸਮੱਸਿਆ ਬਣ ਗਿਆ ਹੈ, ਜਿਸ ‘ਤੇ ਸਖਤੀ ਨਾਲ ਰੋਕ ਲਗਾਉਣਾ ਸਮੇਂ ਦੀ ਮੰਗ ਹੈ।’ਸ਼ਕਤੀਵਾਹਿਨੀ’ ਨਾਮੀ ਐੱਨ. ਜੀ. ਓ. ਚਲਾਉਣ ਵਾਲੇ ਰਿਸ਼ੀਕਾਂਤ ਅਨੁਸਾਰ ਅਜਿਹੇ ਮਾਮਲਿਆਂ ‘ਚ ਪਲੇਸਮੈਂਟ ਏਜੰਸੀਆਂ ਦੇ ਸੰਚਾਲਕਾਂ ਦੇ ਨਾਲ-ਨਾਲ ਪੀੜਤਾਂ ਨੂੰ ਨੌਕਰੀ ‘ਤੇ ਰੱਖਣ ਵਾਲਿਆਂ ਵਿਰੁੱਧ ਵੀ ਸਖਤ ਕਾਰਵਾਈ ਦੀ ਵਿਵਸਥਾ ਕਰਨੀ ਚਾਹੀਦੀ ਹੈ, ਤਾਂ ਹੀ ਇਸ ਅਣਮਨੁੱਖੀ ਧੰਦੇ ‘ਤੇ ਕੁਝ ਰੋਕ ਲੱਗ ਸਕੇਗੀ।ਇਸ ਦੇ ਨਾਲ ਹੀ ਲੋਕਾਂ ਨੂੰ ਇਸ ਸੰਬੰਧ ‘ਚ ਜਾਗਰੂਕ ਕਰਨ ਦੀ ਵੀ ਲੋੜ ਹੈ ਕਿ ਉਹ ਆਪਣੇ ਬੱਚਿਆਂ ਨੂੰ ਨੌਕਰੀ ਆਦਿ ਲਈ ਕਿਸੇ ਦੇ ਹਵਾਲੇ ਕਰਦੇ ਸਮੇਂ ਉਸ ਦੀ ਅਸਲੀਅਤ ਬਾਰੇ ਜ਼ਰੂਰ ਜਾਂਚ ਕਰ ਲੈਣ। –

—ਵਿਜੇ ਕੁਮਾਰ

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.