ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਵਿਖੇ ਮਹਿਫ਼ਲ-ਏ-ਹੁਨਰ ਤਹਿਤ ਦੋ ਦਿਨਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ‘ਚ ਪਹਿਲੇ ਦਿਨ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਦੂਜੇ ਦਿਨ ਜਗਜੀਤ ਸਿੰਘ ਧੂਰੀ ਚੇਅਰਮੈਨ ਫੈੱਡਰੇਸ਼ਨ ਐਸੋਸੀਏਸ਼ਨ ਆਫ ਪ੍ਰਰਾਈਵੇਟ ਸਕੂਲਜ਼ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੇ ਪਹਿਲੇ ਦਿਨ ਸਵਾਗਤੀ ਗੀਤ ਤੋਂ ਬਾਅਦ ਸ਼ਿਵ ਤਾਂਡਵ ਰਾਹੀਂ ਪਰਮਾਤਮਾ ਦੀ ਉਸਤਤ ਕਰਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਤੇ ਜੋਤੀ ਪ੍ਰਚੰਡ ਕਰ ਕੇ ਪਰਮਾਤਮਾ ਅੱਗੇ ਸਮਾਗਮ ਦੀ ਸਫ਼ਲਤਾ ਲਈ ਅਰਦਾਸ ਕੀਤੀ।
ਅਰਦਾਸ ਕਰਨ ਉਪਰੰਤ ਰੰਗਾਰੰਗ ਪੋ੍ਗਰਾਮ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਬੰਧਕੀ ਡਾਇਰੈਕਟਰ ਬੀਕੇ ਅਨੇਜਾ ਤੇ ਡਾਇਰੈਕਟਰ ਸਵਾਤੀ ਅਨੇਜਾ ਦੀ ਮੌਜੂਦਗੀ ‘ਚ ਮੁੱਖ ਮਹਿਮਾਨ ਤੋਂ ਵੱਖ-ਵੱਖ ਖੇਤਰਾਂ ਵਿਚ ਸਕੂਲ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕਰਵਾਏ ਗਏ। ਇਸ ਮੌਕੇ ਸਕੂਲ ਦੇ ਸਾਬਕਾ ਵਿਦਿਆਰਥੀ ਜਤਿਨ ਮਿਨਹਾਸ ਡਾਇਰੈਕਟਰ ਸਿਵਲ ਸਰਵਿਸਿਜ਼ ਕੋਚਿੰਗ ਸੈਂਟਰ ਚੰਡੀਗੜ੍ਹ, ਇਕਬਾਲ ਸਿੰਘ ਗਰਚਾ ਐੱਸਡੀਓ ਪੰਜਾਬ ਰਾਜ ਬਿਜਲੀ ਬੋਰਡ, ਮਨਦੀਪ ਸੋਨੀ ਸਫਲ ਵਪਾਰੀ, ਡਾ. ਮਨੂੰ ਬੱਤਾ ਬੱਤਾ ਚਿਲਡਰਨਜ਼ ਹਸਪਤਾਲ ਦੋਰਾਹਾ, ਬਿਸਮਨ ਕੌਰ ਵਿਦਿਆਰਥੀ ਐੱਮਬੀਬੀਐੱਸ ਡੀਐੱਮਸੀ ਲੁਧਿਆਣਾ, ਸ਼ਿਵਾਂਸ਼ੀ ਬਾਂਸਲ ਵਿਦਿਆਰਥੀ ਐੱਮਬੀਬੀਐੱਸ ਡੀਐੱਮਸੀ ਲੁਧਿਆਣਾ ਅਤੇ ਸ਼ਿਵਾਨੀ ਪੁਰੀ ਤੇ ਸ਼ਿਵਪੁਰੀ ਦੇ ਨਾਂ ਜ਼ਕਿਰਯੋਗ ਹਨ, ਜਿਨਾਂ੍ਹ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨਾਂ ਖੇਡਾਂ ‘ਚ ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਵਿਸ਼ੇਸ਼ ਪ੍ਰਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ।


