ਮਨੋਰੰਜਨ ਡੈਸਕ, ਨਵੀਂ ਦਿੱਲੀ : ਪ੍ਰਿਅੰਕਾ ਚੋਪੜਾ ਦੀ ਕਜ਼ਨ ਮਨਾਰਾ ਚੋਪੜਾ ਜਦੋਂ ਤੋਂ ‘ਬਿੱਗ ਬੌਸ 17’ ਵਿਚ ਆਈ ਹੈ, ਉਦੋਂ ਤੋਂ ਹੀ ਸੁਰਖੀਆਂ ਵਿਚ ਹੈ। ਉਹ ਸ਼ੋਅ ‘ਚ ਅਕਸਰ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੀ ਹੈ, ਜਿਸ ਕਾਰਨ ਪਰਿਵਾਰ ਵਾਲੇ ਉਸ ਦੇ ਖਿਲਾਫ ਹੋ ਜਾਂਦੇ ਹਨ। ‘ਮੋਲੇਸਟ’ ਸ਼ਬਦ ਤੋਂ ਬਾਅਦ ਮਨਾਰਾ ਚੋਪੜਾ ਨੇ ਹੁਣ Characterless ਵਰਗੀ ਭਾਸ਼ਾ ਬੋਲ ਦਿੱਤੀ ਹੈ, ਜੋ ਭਵਿੱਖ ‘ਚ ਉਸ ਨੂੰ ਮੁਸੀਬਤ ‘ਚ ਪਾ ਸਕਦੀ ਹੈ।

ਦਰਅਸਲ ‘ਬਿੱਗ ਬੌਸ 17’ ਦੇ ਆਖ਼ਰੀ ਐਪੀਸੋਡ ‘ਚ ਮਨਾਰਾ ਚੋਪੜਾ ਨੇ ਅੰਕਿਤਾ ਲੋਖੰਡੇ ਨਾਲ ਗੱਲਬਾਤ ਦੌਰਾਨ ਖਾਨਜ਼ਾਦੀ ਉਰਫ ਫਿਰੋਜ਼ਾ ਖਾਨ ਨੂੰ Characterless ਕਿਹਾ ਸੀ। ਹੁਣ ਅੰਕਿਤਾ ਆਉਣ ਵਾਲੇ ਐਪੀਸੋਡ ‘ਚ ਇਸ ਮੁੱਦੇ ਨੂੰ ਉਠਾਉਂਦੀ ਨਜ਼ਰ ਆਵੇਗੀ। ਤਾਜ਼ਾ ਪ੍ਰੋਮੋ ‘ਚ ਅੰਕਿਤਾ ਨੂੰ ਮਨਾਰਾ ‘ਤੇ ਗੁੱਸੇ ਹੁੰਦਿਆਂ ਦਿਖਾਇਆ ਗਿਆ ਹੈ।

ਮਨਾਰਾ ਚੋਪੜਾ ‘ਤੇ ਭੜਕੀ ਅੰਕਿਤਾ ਲੋਖੰਡੇ

‘ਬਿੱਗ ਬੌਸ 17’ ਦੇ ਤਾਜ਼ਾ ਪ੍ਰੋਮੋ ਵਿਚ ਅੰਕਿਤਾ ਲੋਖੰਡੇ ਨੇ ਘਰ ਵਾਲਿਆਂ ਨੂੰ ਮਨਾਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਹ ਕਹਿੰਦੀ ਹੈ, ‘ਮਨਾਰਾ ਦੀਆਂ ਗੱਲਾਂ ਵਿਚ ਨਾ ਆਓ, ਉਹ ਕਿਸੇ ਵੀ ਲੜਕੀ ਬਾਰੇ ਕੁਝ ਵੀ ਬੋਲਦੀ ਹੈ। ਅੱਜ ਜੇ ਉਹ ਉਸ ਦੇ ਪੱਖ ਵਿਚ ਹੈ ਤਾਂ ਉਹ ਉੱਥੇ ਚੰਗਾ ਬੋਲੇਗੀ ਅਤੇ ਜੇ ਉਹ ਉਹ ਉਧਰ ਹੋਵੇਗੀ ਤਾਂ ਉਧਰ ਕੁਝ ਵੀ ਬੋਲੇਗੀ। ਇਸ ਲਈ ਉਸ ‘ਤੇ ਭਰੋਸਾ ਨਾ ਕਰੋ ਕਿਉਂਕਿ ਉਹ ਕਿਸੇ ਦੇ ਭਰੋਸੇ ਦੇ ਲਾਇਕ ਨਹੀਂ ਹੈ।

ਅੰਕਿਤਾ ਨੇ ਉਠਾਇਆ Characterless ਵਾਲਾ ਮੁੱਦਾ

ਅੰਕਿਤਾ ਲੋਖੰਡੇ ਨੂੰ ਜਵਾਬ ਦਿੰਦਿਆਂ ਮਨਾਰਾ ਨੇ ਕਿਹਾ, ‘ਇਹੀ ਹੈ ਸਭ ਕੁਝ।’ ਇਸ ਦੇ ਜਵਾਬ ‘ਚ ਅੰਕਿਤਾ ਨੇ ਕਿਹਾ, ‘ਤੁਸੀਂ ਦੱਸੋ, ਪਹਿਲਾਂ ਤੁਸੀਂ ਕੀ ਹੋ? ਨਹੀਂ ਸੁਣੀ ਜਾਂਦੀ ਹੈ ਆਪਣੀ ਸੱਚਾਈ ਤਾਂ ਜਾਓ। ਉਸ ਦਿਨ ਉਹ ਖ਼ਾਨਜਾਦੀ ਨੂੰ ਚਰਿੱਤਰਹੀਣ ਕਹਿ ਰਹੀ ਸੀ। ਜੇ ਕੋਈ ਤੁਹਾਡੇ ਵਿਰੁੱਧ ਚਲਾ ਜਾਵੇ ਮਨਾਰਾ ਤਾਂ ਤੁਹਾਨੂੰ ਈਰਖਾ ਹੁੰਦੀ ਹੈ।’

ਇੰਨਾ ਹੀ ਨਹੀਂ ਮਨਾਰਾ ਚੋਪੜਾ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਕਿਸੇ ਦੇ ਚਰਿੱਤਰ ਬਾਰੇ ਬੋਲਣ ‘ਤੇ ਲੋਕ ਮਨਾਰਾ ਦੀ ਕਲਾਸ ਲਗਾ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਸਵਾਲ ਉਠਾ ਰਹੇ ਹਨ ਕਿ ਅੰਕਿਤਾ ਨੂੰ ਦੋ ਦਿਨਾਂ ਬਾਅਦ ਇਹ ਗੱਲ ਕਿਉਂ ਯਾਦ ਆਈ। ਉਸ ਨੇ ਖਾਨਜ਼ਾਦੀ ਨਾਲ ਇਸ ਗੱਲ ‘ਤੇ ਪਹਿਲਾਂ ਕੋਈ ਚਰਚਾ ਨਹੀਂ ਕੀਤੀ ਸੀ।