ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ : ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਖੇਤਰੀ ਯੁਵਕ ਮੇਲੇ ‘ਚ ਸ਼ਾਨਦਾਰ ਮੱਲਾਂ ਮਾਰੀਆਂ। ਬੀਤੇ ਦਿਨੀ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਕਰਵਾਏ ਖੇਤਰੀ ਯੁਵਕ ਮੇਲੇ ‘ਚ ਸੰਗਰੂਰ ਜ਼ੋਨ ਦਾ ਯੂਥ ਫੈਸਟੀਵਲ ਕਰਵਾਇਆ ਗਿਆ, ਜਿਸ ‘ਚ ਇਸ ਸਾਲ ਵੀ ਤਾਰਾ ਵਿਵੇਕ ਕਾਲਜ, ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਕਰੋਸ਼ੀਏ ਦੀ ਬੁਣਤੀ, ਲੋਕਧਾਰਾ ਤੇ ਸੱਭਿਆਚਾਰਕ ਕੁਇਜ਼, ਲੋਕ ਸਾਜ਼ (ਸੋਲੋ) ‘ਚ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ।
ਕਾਲਜ ਦੀ ਭੰਗੜਾ, ਮਿੱਟੀ ਦੇ ਖਿਡੌਣੇ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਗਰੁੱਪ ਸੌਂਗ, ਕਢਾਈ, ਪੱਖੀ ਬੁਣਨਾ, ਇੰਸਟਾਲੇਸ਼ਨ, ਵੈਸਟਰਨ ਇੰਸਟਰੂਮੈਂਟ ਤੇ ਸੰਮੀ ਦੀ ਟੀਮ ਨੇ ਮੁਕਾਬਲਿਆਂ ‘ਚ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਕਾਲਜ ਦੇ ਸਰਪ੍ਰਸਤ ਡਾ. ਪਰਮਿੰਦਰ ਕੌਰ ਮੰਡੇਰ, ਕਾਲਜ ਪਿੰ੍ਸੀਪਲ ਡਾ. ਜਗਦੀਪ ਕੌਰ ਆਹੂਜਾ, ਵਾਈਸ ਪਿੰ੍ਸੀਪਲ ਮੁਹੰਮਦ ਹਲੀਮ ਸ਼ਿਆਮਾ ਨੇ ਜੇਤੂ ਟੀਮਾਂ, ਯੂਥ ਕੋਆਰਡੀਨੇਟਰ ਡਾ. ਰਾਜੂ ਰੋਸ਼ਾ, ਪੋ੍ਰ. ਇਕਬਾਲ ਸਿੰਘ ਤੇ ਟੀਮਾਂ ਦੇ ਕੋਚਾਂ ਨੂੰ ਮੁਬਾਰਕਬਾਦ ਦਿੱਤੀ।


