ਸੰਜੀਵ ਗੁਪਤਾ, ਜਗਰਾਓਂ : ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਇਲਾਕੇ ‘ਚ ਭੁੱਕੀ ਵੇਚਣ ਵਾਲੇ ਦੋ ਵਿਅਕਤੀਆਂ ਨੂੰ 40 ਕਿਲੋ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ। ਐੱਸਐੱਸਪੀ ਨਵਨੀਤ ਸਿੰਘ ਬੈਂਸ ਵੱਲੋਂ ਜਾਰੀ ਪ੍ਰਰੈੱਸ ਨੋਟ ਅਨੁਸਾਰ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਕੀ ਗਿੱਦੜਵਿੰਡੀ ਦੇ ਮੁਖੀ ਗੁਲਾਬ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ‘ਤੇ ਅਜੈਬ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਲਸੀਹਾਂ ਬਾਜਨ ਦੇ ਘਰ ਛਾਪਾ ਮਾਰਿਆ।
ਇਸੇ ਦੌਰਾਨ ਮੋਟਰਸਾਈਕਲ ‘ਤੇ ਪਲਾਸਟਿਕ ਦਾ ਗੱਟੂ ਰੱਖਕੇ ਘਰੋਂ ਬਾਹਰ ਜਾ ਰਹੇ ਅਜੈਬ ਸਿੰਘ ਨੂੰ ਰੋਕ ਕੇ ਪੁਲਿਸ ਨੇ ਗੱਟੂ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 8 ਕਿਲੋ ਭੁੱਕੀ ਬਰਾਮਦ ਹੋਈ। ਜਿਸ ‘ਤੇ ਅਜੈਬ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ। ਇਸੇ ਤਰ੍ਹਾਂ ਥਾਣਾ ਸੁਧਾਰ ਦੇ ਥਾਣੇਦਾਰ ਸੁਖਦੇਵ ਸਿੰਘ ਨੇ ਮੁਖਬਰ ਦੀ ਸੂਚਨਾ ‘ਤੇ ਪਿੰਡ ਜੱਸੋਵਾਲ ਦੇ ਚੁਰਸਤੇ ‘ਤੇ ਨਾਕਾਬੰਦੀ ਕੀਤ। ਇਸੇ ਦੌਰਾਨ ਇੱਕ ਮੋਟਰਸਾਈਕਲ ‘ਤੇ ਆ ਰਹੇ ਵਿਅਕਤੀ ਨੂੰ ਰੋਕ ਕੇ ਮੋਟਰਸਾਈਕਲ ‘ਤੇ ਰੱਖੀ ਬੋਰੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 32 ਕਿਲੋ ਭੁੱਕੀ ਬਰਾਮਦ ਹੋਈ। ਜਿਸ ‘ਤੇ ਪੁਲਿਸ ਪਾਰਟੀ ਨੇ ਰਾਮਚਰਨ ਉਰਫ ਚਾਂਦੀ ਪੁੱਤਰ ਲਛਮਣ ਸਿੰਘ ਵਾਸੀ ਜੱਸੋਵਾਲ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਸ ਦਾ ਮੋਟਰਸਾਈਕਲ ‘ਤੇ ਭੁੱਕੀ ਕਬਜ਼ੇ ‘ਚ ਲੈ ਲਈ।
(ਬਾਕਸ) 2 ਗ੍ਰਾਮ ਹੈਰੋਇਨ ਸਮੇਤ 1 ਗਿ੍ਫ਼ਤਾਰ
ਦਲਵਿੰਦਰ ਰਛੀਨ, ਰਾਏਕੋਟ : ਰਾਏਕੋਟ ਥਾਣਾ ਸਦਰ ਦੀ ਪੁਲਿਸ ਨੇ ਮੁਖ਼ਬਰ ਦੀ ਸੂਚਨਾ ਤੇ ਜਗਰਾਓਂ ਤੋਂ ਹੈਰੋਇਨ ਸਪਲਾਈ ਕਰਨ ਆ ਰਹੇ ਨੌਜਵਾਨ ਦੀ ਸੂਚਨਾ ਮਿਲਣ ‘ਤੇ ਸੀਲੋਆਣੀ ਚੌਕ ‘ਚ ਨਾਕੇਬੰਦੀ ਕੀਤੀ। ਇਸੇ ਦੌਰਾਨ ਏਐੱਸਆਈ ਮਨੋਹਰ ਲਾਲ ਦੀ ਅਗਵਾਈ ਹੇਠ ਪੁਲਿਸ ਨੇ ਰਾਏਕੋਟ ਦੇ ਰੂਪਾਪੱਤੀ ਸਾਈਡ ਤੋਂ ਪੈਦਲ ਆ ਰਹੇ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ‘ਤੇ ਉਕਤ ਨੌਜਵਾਨ ਕਰਨਵੀਰ ਸਿੰਘ ਉਰਫ਼ ਬਾਲੀ ਵਾਸੀ ਰਾਣੀ ਵਾਲਾ ਖੂਹ ਨੂੰ ਗਿ੍ਫ਼ਤਾਰ ਕਰ ਲਿਆ।


