ਵਿਆਹ ਸਮਾਗਮ ਦੌਰਾਨ ਕੁੱਟਮਾਰ ਦਾ ਮਾਮਲਾ

ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਬੀਤੇ ਦਿਨੀਂ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਸਿਆੜ੍ਹ ਦੇ ਸਰਪੰਚ ਪਤੀ ਤੇ ਆਪ ਦੇ ਹਲਕਾ ਕੋਆਡੀਨੇਟਰ ਪਰਗਟ ਸਿੰਘ ਸਿਆੜ੍ਹ ਨਾਲ ਜ਼ਿਲ੍ਹਾ ਮਾਲੇਰਕੋਟਲਾ ਦੇ ਥਾਣਾ ਅਹਿਮਦਗੜ੍ਹ ਸਦਰ ਅਧੀਨ ਪੈਂਦੇ ਇਕ ਪੈਲੇਸ ‘ਚ ਵਿਆਹ ਸਮਾਗਮ ਦੌਰਾਨ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਘਟਨਾ ਜ਼ਿਲ੍ਹਾ ਮਾਲੇਰਕੋਟਲਾ ਨਾਲ ਸਬੰਧਤ ਹੋਣ ਕਾਰਨ ਪੁਲਿਸ ਕਾਰਵਾਈ ਮਾਲੇਰਕੋਟਲਾ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਜਿਸ ਤੋਂ ਆਪ ਆਗੂ ਅਤੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸੰਤੁਸ਼ਟ ਨਹੀਂ ਸਨ ਤੇ ਧਾਰਾਵਾਂ ‘ਚ ਵਾਧਾ ਕਰਵਾਉਣ ਲਈ ਜੱਦੋ-ਜਹਿਦ ਕਰ ਰਹੇ ਸਨ।

ਅੱਜ ਹਲਕਾ ਵਿਧਾਇਕ ਵੱਲੋਂ ਮਾਲੇਰਕੋਟਲਾ ਵਿਖੇ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਸੀ ਤੇ ਉਥੇ ਪ੍ਰਦਰਸ਼ਨ ਕਰਨ ਦੀ ਵੀ ਸੰਭਾਵਨਾ ਸੀ ਪਰ ਸ਼ਨੀਵਾਰ ਡੀਐੱਸਪੀ ਮਾਲੇਰਕੋਟਲਾ ਦਵਿੰਦਰ ਸਿੰਘ ਸੰਧੂ ਪੁਲਿਸ ਪਾਰਟੀ ਸਮੇਤ ਹਲਕਾ ਵਿਧਾਇਕ ਦੇ ਮਲੌਦ ਦਫ਼ਤਰ ਵਿਖੇ ਹੀ ਪੁੱਜ ਗਏ ਜਿੱਥੇ ਉਨਾਂ੍ਹ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਆਪ ਆਗੂ ਪਰਗਟ ਸਿੰਘ ਸਿਆੜ੍ਹ, ਜਥੇ. ਗੁਰਜੀਵਨ ਸਿੰਘ ਸਰੌਦ, ਚੇਅਰਮੈਨ ਕਰਨ ਸ਼ਰਮਾ ਸਿਹੌੜਾ, ਚੇਅਰਮੈਨ ਬੂਟਾ ਸਿੰਘ ਰਾਣੋ, ਸੀਆਰ ਕੰਗ, ਪ੍ਰਧਾਨ ਸੁਖਦਰਸ਼ਨ ਕੁਮਾਰ ਪੱਪੂ ਤੇ ਹੋਰਨਾਂ ਆਪ ਆਗੂਆਂ ਦੀ ਹਾਜ਼ਰੀ ‘ਚ ਗੱਲਬਾਤ ਕੀਤੀ ਤੇ ਉਨਾਂ੍ਹ ਦੀ ਮੰਗ ਅਨੁਸਾਰ ਐੱਫਆਈਆਰ ‘ਚ ਧਾਰਾ 325 ਦਾ ਵਾਧਾ ਕਰਕੇ ਮਾਮਲੇ ਨੂੰ ਸ਼ਾਂਤ ਕਰ ਦਿੱਤਾ।

ਹਲਕਾ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਡਾਕਟਰੀ ਰਿਪੋਰਟ ਅਨੁਸਾਰ ਪੁਲਿਸ ਨੇ ਧਾਰਾਵਾਂ ‘ਚ ਵਾਧਾ ਕਰ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਨਾਂ੍ਹ ਮੰਗ ਕੀਤੀ ਕਿ ਪਰਗਟ ਸਿੰਘ ਸਿਆੜ੍ਹ ਉਪਰ ਹਮਲਾ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਗਿ੍ਫਤਾਰ ਕੀਤਾ ਜਾਵੇ। ਨਾਲ ਹੀ ਉਨਾਂ੍ਹ ਆਪ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਵਰਕਰ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦੇਣਗੇ।

ਇਸ ਮਾਮਲੇ ਸਬੰਧੀ ਇਹ ਵੀ ਪਤਾ ਲੱਗਾ ਹੈ ਕਿ ਦੂਸਰੀ ਧਿਰ ਵੀ ਸਰਕਾਰੀ ਹਸਪਤਾਲ ਮਾਲੇਰਕੋਟਲਾ ‘ਚ ਦਾਖਲ ਹੋਈ ਸੀ ਤੇ ਡਾਕਟਰੀ ਰਿਪੋਰਟ ਵੀ ਕਰਵਾਈ ਸੀ ਪਰ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦੂਸਰੀ ਧਿਰ ਦੀ ਕੀ ਕਾਰਵਾਈ ਹੋਈ ਹੈ। ਇਸ ਮੌਕੇ ਚੇਅਰਮੈਨ ਮੁਕੰਦ ਸਿੰਘ ਕਿਸਨਪੁਰਾ, ਚੇਅਰਮੈਨ ਗੁਰਪ੍ਰਰੀਤ ਸਿੰਘ ਗੁਰੀ ਬੇਰਕਲਾਂ, ਪ੍ਰਧਾਨ ਰਛਪਾਲ ਸਿੰਘ ਪਾਲਾ, ਬਹਾਦਰ ਸਿੰਘ ਸੋਮਲ ਖੇੜੀ, ਗੁਰਜੰਟ ਸਿੰਘ ਬਿੱਲੂ, ਸੁਖਜੀਤ ਸਿੰਘ ਲਾਲੀ, ਹਰਭਜਨ ਸਿੰਘ ਸੰਦੀਲਾ, ਭਾਗ ਸਿੰਘ, ਕੁਲਦੀਪ ਸਿੰਘ ਰੋੜੀਆਂ, ਮਨਜੀਤ ਸਿੰਘ ਰੋੜੀਆਂ, ਰਾਣਾ ਕੂੰਨਰ ਦੋਰਾਹਾ, ਕਰਮਜੀਤ ਸਿੰਘ ਟਿਵਾਣਾ, ਹਰਮਿੰਦਰ ਸਿੰਘ ਦੁਧਾਲ, ਗੁਰਵਿੰਦਰ ਸਿੰਘ ਖਾਲਸਾ, ਸੁਖਵਿੰਦਰ ਸਿੰਘ ਲਹਿਲ, ਸਤਨਾਮ ਸਿੰਘ ਬੇਰਕਲਾਂ, ਹਰਭਜਨ ਸਿੰਘ ਧਮੋਟ, ਪਰਮਜੀਤ ਸਿੰਘ ਰੋੜੀਆਂ, ਜਸਵੀਰ ਸਿੰਘ ਜੱਸਾ ਬੇਰ ਖੁਰਦ, ਦਫਤਰ ਇੰਚਾਰਜ ਗਿਆਨ ਸਿੰਘ, ਪੀਏ ਮਨਜੀਤ ਸਿੰਘ, ਗੁਰਜਿੰਦਰ ਸਿੰਘ ਨਿੱਕਾ, ਬੂਟਾ ਸਿੰਘ ਰਾਣੋ ਆਦਿ ਹਾਜ਼ਰ ਸਨ।