ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਨੰਬਰਦਾਰ ਯੂਨੀਅਨ ਸਬ ਤਹਿਸੀਲ ਮਲੌਦ ਦੀ ਮੀਟਿੰਗ ਪ੍ਰਧਾਨ ਜਗਦੀਪ ਸਿੰਘ ਲਹਿਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਨੰਬਰਦਾਰਾਂ ਨੇ ਸ਼ਮੂਲੀਅਤ ਕੀਤੀ। ਸਾਬਕਾ ਕੌਂਸਲਰ ਤੇ ਨੰਬਰਦਾਰ ਤੇਜਿੰਦਰ ਸਿੰਘ ਪੰਮਾ ਮਲੌਦ ਨੇ ਦੱਸਿਆ ਕਿ ਨਗਰ ਪੰਚਾਇਤ ਦੀ ਟਰਮ ਖ਼ਤਮ ਹੋਣ ਕਾਰਨ ਲੋਕਾਂ ਨੂੰ ਆਪਣੇ ਦਸਤਾਵੇਜ਼ ਤਸਦੀਕ ਕਰਵਾਉਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਕਿਉਕਿ ਬੈਂਕ, ਸੇਵਾ ਕੇਂਦਰ ਤੇ ਹੋਰ ਅਦਾਰੇ ਮੌਜੂਦਾ ਨੰਬਰਦਾਰ ਦੀ ਤਸਦੀਕ ਨੂੰ ਨਹੀਂ ਮੰਨ ਰਹੇ।
ਬੈਂਕ, ਸੇਵਾ ਕੇਂਦਰ ਤੇ ਹੋਰ ਅਦਾਰੇ ਨਬੰਰਦਾਰਾਂ ਦੀ ਪੰਜਾਬੀ ‘ਚ ਬਣੀ ਮੋਹਰ ਨੂੰ ਵੀ ਨਹੀਂ ਮੰਨਦੇ ਜਦਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਪ੍ਰਚਾਰ ਕਰ ਰਹੀ ਹੈ ਪਰ ਸੂਬੇ ਅੰਦਰ ਸਰਕਾਰੀ ਅਦਾਰੇ ਹੀ ਪੰਜਾਬੀ ਨੂੰ ਨਹੀਂ ਮੰਨਦੇ। ਉਨਾਂ੍ਹ ਕਿਹਾ ਕਿ ਨੰਬਰਦਾਰ ਤਾਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਲੋਕਾਂ ਦੇ ਜਾਇਜ ਦਸਤਾਵੇਜ਼ ਤਸਦੀਕ ਕਰਦੇ ਹਨ ਤੇ ਪੰਜਾਬੀ ਨੂੰ ਪਹਿਲ ਦਿੰਦੇ ਹੋਏ ਮੌਹਰ ਪੰਜਾਬੀ ਦੀ ਵਰਤਦੇ ਹਨ ਪਰ ਇਸ ਨਾਲ ਲੋਕਾਂ ਨੂੰ ਹੋ ਰਹੀ ਖੱਜਲ ਖੁਆਰੀ ਬਾਰੇ ਪ੍ਰਸ਼ਾਸਨ ਬੇਖਬਰ ਜਾਂ ਖਾਮੋਸ਼ ਬੈਠਾ ਹੈ। ਨੰਬਰਦਾਰ ਐਸੋਸੀਏਸ਼ਨ ਨੇ ਮਤਾ ਪਾ ਕੇ ਪ੍ਰਸ਼ਾਸ਼ਨ ਤੋਂ ਇਸ ਮਸਲੇ ਵੱਲ ਧਿਆਨ ਦੇਣ ਦੀ ਮੰਗ ਕੀਤੀ। ਇਸ ਮੌਕੇ ਰਛਪਾਲ ਸਿੰਘ, ਹਰਚੰਦ ਸਿੰਘ, ਤੇਜਿੰਦਰ ਸਿੰਘ ਪੰਮਾ, ਰਾਮਦਾਸ ਸਿੰਘ, ਹਰਬੰਸ ਸਿੰਘ, ਗੁਰਮੁੱਖ ਸਿੰਘ, ਗੁਰਮੀਤ ਸਿੰਘ, ਚਰਨਜੀਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਬੁੱਧ ਸਿੰਘ ਆਦਿ ਹਾਜ਼ਰ ਸਨ।


