ਪੱਤਰ ਪੇ੍ਰਰਕ, ਖੰਨਾ : ਗੁਦਾਮ ‘ਚੋਂ ਲੋਹਾ ਚੋਰੀ ਕਰਨ ਦੇ ਦੋਸ਼ ਅਧੀਨ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਵੱਲੋਂ ਜੀਵਨ ਕੁਮਾਰ ਵਾਸੀ ਨਵੀਂ ਅਬਾਦੀ ਦੀ ਸ਼ਿਕਾਇਤ ‘ਤੇ ਸੋਨੂੰ ਵਾਸੀ ਸ਼ਾਂਤੀ ਨਗਰ, ਮੰਡੀ ਗੋਬਿੰਦਗੜ੍ਰ ਤੇ ਜੁਗਲ ਵਾਸੀ ਸ਼ਾਂਤੀ ਨਗਰ, ਮੰਡੀ ਗੋਬਿੰਦਗੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਜੀਵਨ ਕੁਮਾਰ ਨੇ ਦੱਸਿਆ ਉਸ ਦਾ ਕਬਾੜ ਗੁਦਾਮ ਜਿਸ ‘ਚ ਉਹ ਤੋਂ ਵੱਡੇ ਪੱਧਰ ‘ਤੇ ਟੈਂਡਰ ਪਾ ਕੇ ਤੇ ਖ਼ਰੀਦ ਕੇ ਲੋਹੇ ਦਾ ਸਮਾਨ ਸਟਾਕ ਕਰਕੇ ਅੱਗੇ ਵੇਚਦਾ ਹੈ, ਪਿਛਲੇ 5-6 ਮਹੀਨਿਆ ਤੋਂ ਸਟਾਕ ਘੱਟ ਰਿਹਾ ਸੀ। ਉਨ੍ਹਾਂ ਜਾਂਚ ਕੀਤੀ ਤਾਂ ਸ਼ੁੱਕਰਵਾਰ ਗੁਦਾਮ ‘ਚ 2 ਸ਼ੱਕੀ ਵਿਅਕਤੀ ਮਿਲੇ, ਜਿਹਨਾਂ ਨੂੰ ਉਸ ਨੇ ਆਪਣੀ ਲੇਬਰ ਰਾਹੀਂ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਸੋਨੂੰ ਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਜੁਗਲ ਵਜੋਂ ਹੋਈ। ਉਨ੍ਹਾਂ ਦੱਸਿਆ ਅਸੀਂ ਕਾਫੀ ਸਮੇਂ ਤੋਂ ਗੁਦਾਮ ‘ਚੋਂ ਲੋਹਾ ਚੋਰੀ ਕਰਕੇ ਇਕ ਕਬਾੜੀਏ ਨੂੰ ਅੱਗੇ ਵੇਚਦੇ ਸੀ। ਇਸ ਦੌਰਾਨ ਉਹ ਚਕਮਾ ਦਿੰਦੇ ਹੋਏ ਮੋਟਰਸਾਈਕਲ ਸਮੇਤ ਗੁਦਾਮ ‘ਚੋਂ ਫ਼ਰਾਰ ਗਏ।