ਸਟਾਫ ਰਿਪੋਰਟਰ, ਖੰਨਾ : ਇਲਾਕੇ ਦੇ ਸਮਾਜ ਸੇਵੀ ਜਸਵਿੰਦਰ ਸਿੰਘ ਬਿੱਟੂ ਬਾਬਾ (45) ਪਿੰਡ ਮਾਣਕਮਾਜਰਾ ਬੀਤੇ ਦਿਨ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦੇਹਾਂਤ ‘ਤੇ ਇਲਾਕੇ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਪਰਿਵਾਰ ‘ਚ ਧਰਮ ਪਤਨੀ ਬਲਜਿੰਦਰ ਕੌਰ, ਪੁੱਤਰ ਗੁਰਸ਼ਰਨਪ੍ਰਰੀਤ ਸਿੰਘ ਤੇ ਧੀ ਪ੍ਰਭਜੋਤ ਕੌਰ ਹਨ। ਦੱਸਣਯੋਗ ਹੈ ਕਿ ਪਿੰਡ ਮਾਣਕਮਾਜਰਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਵੱਲੋਂ ਬੇਸਹਾਰਾ ਲੋਕਾਂ ਦੀ ਭਲਾਈ ਲਈ ਵੱਡੇ ਪੱਧਰ ‘ਤੇ ਕਾਰਜ ਕੀਤੇ ਜਾਂਦੇ ਸਨ। ਉਨ੍ਹਾਂ ਵੱਲੋਂ ਬੇਸਹਾਰਾ ਲੋਕਾਂ ਦੀ ਸੰਭਾਲ ਲਈ ਸੰਸਥਾ ਵੀ ਚਲਾਈ ਜਾ ਰਹੀ ਸੀ। ਇਸ ਦੇ ਨਾਲ ਹੀ ਇਲਾਕੇ ‘ਚੇ ਹੋਰ ਅਨੇਕਾਂ ਕਾਰਜ ਲੋੜਵੰਦਾਂ ਲਈ ਕੀਤੇ ਜਾਂਦੇ ਸਨ। ਉਨ੍ਹਾਂ ਦੇ ਪੁੱਤਰ ਗੁਰਸ਼ਰਨਪ੍ਰਰੀਤ ਸਿੰਘ ਨੇ ਦੱਸਿਆ ਉਨ੍ਹਾਂ ਦੇ ਪਿਤਾ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 5 ਨਵੰਬਰ ਦਿਨ ਐਤਵਾਰ ਬਾਅਦ ਦੁਪਹਿਰ 12 ਤੋਂ 1.30 ਵਜੇ ਤਕ ਗੁਰਦੁਆਰਾ ਸਾਹਿਬ ਪਿੰਡ ਮਾਣਕਮਾਜਰਾ, ਖੰਨਾ ਵਿਖੇ ਪਾਏ ਜਾਣਗੇ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


