ਕੁਲਵਿੰਦਰ ਸਿੰਘ ਰਾਏ, ਖੰਨਾ : ਫਰੈਂਡਜ਼ ਲੇਡੀਜ਼ ਕਲੱਬ ਵੱਲੋਂ ਕਰਵਾਚੌਥ ਦੇ ਤਿਉਹਾਰ ਮੌਕੇ ਸ਼ਾਨਦਾਰ ਪੋ੍ਗਰਾਮ ਕਰਵਾਇਆ ਗਿਆ, ਜਿਸ ‘ਚ ਅੌਰਤਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਫਰੈਂਡਜ਼ ਲੇਡੀਜ਼ ਕਲੱਬ ਦੇ ਬੈਨਰ ਹੇਠ ਸਥਾਨਕ ਸੈਲੀਬ੍ਰੇਸ਼ਨ ਬਾਜ਼ਾਰ ‘ਚ ਨਵਨੀਤ ਕੌਰ ਤੇ ਲਵਲੀਨ ਵੱਲੋਂ ਕਰਵਾਏ ਪੋ੍ਗਰਾਮ ‘ਚ ਸਾਰੀਆਂ ਅੌਰਤਾਂ ਬਹੁਤ ਬਣ ਠਣ ਕੇ ਆਈਆਂ ਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਅਰਦਾਸ ਕੀਤੀ।
ਇਸ ਦੌਰਾਨ ਸ਼੍ਰੀਮਤੀ ਕੁਈਨ ਮੁਕਾਬਲਾ ਕਰਵਾਇਆ ਗਿਆ। ਇਸ ‘ਚ ਸਪਨਾ ਵਰਮਾ ਨੂੰ ਸ਼੍ਰੀਮਤੀ ਕੁਈਨ ਦਾ ਤਾਜ ਪਹਿਨਾਇਆ ਗਿਆ। ਇਸ ਮੁਕਾਬਲੇ ‘ਚ ਉਪਿੰਦਰ ਫਸਟ ਰਨਰ ਅੱਪ ਤੇ ਗਾਇਤਰੀ ਸੈਕਿੰਡ ਰਨਰ ਅੱਪ ਰਹੀ। ਇਸ ਮੌਕੇ ਨਵਨੀਤ, ਜਸਲੀਨ, ਰਵਲੀਨ, ਕਵਿਤਾ ਗੁਪਤਾ, ਰੁਪਿੰਦਰ, ਸਿਮਰਨ ਮਨੋਚਾ, ਸਪਨਾ ਮਨੋਚਾ, ਮਨਪ੍ਰਰੀਤ, ਸਪਨਾ ਵਰਮਾ, ਨੈਨਸੀ, ਉਪਿੰਦਰ, ਗਾਇਤਰੀ, ਦਿਵਿਆਂਸ਼ੀ, ਚੈਰੀ, ਦਲਜੀਤ, ਨੀਤੂ, ਸਿਮਰਨ, ਗਿੰਨੀ, ਸੋਨਿਕਾ, ਸੋਨਾਕਸ਼ੀ, ਰਵਨੀਤ, ਅੰਮਿ੍ਤ, ਰੇਣੂ, ਨੇਹਾ ਆਦਿ ਹਾਜ਼ਰ ਸਨ।


