ਲਉ ਪੰਜਾਬ ਦੇ ਵੋਟਰੋ ਤੁਹਾਡੀ ਪ੍ਰੀਖਿਆ ਦੇ ਦਿਨ ਆ ਗਏ ਜੇ!!

ਆਖ਼ਰ ਚੋਣ ਕਮਿਸ਼ਨ ਨੇ ਪੰਜਾਬ ਦੀਆਂ ਚੋਣਾਂ ਦੀ ਮਿਤੀ ਤੈਅ ਕਰ ਹੀ ਦਿਤੀ ਹੈ। ਪੰਜਾਬ ਦੀ ਜਨਤਾ ਕੋਲ ਅਪਣਾ ਮਨ ਬਣਾਉਣ ਵਾਸਤੇ ਸਿਰਫ਼ ਕੁਝ ਹਫਤੇ ਹੀ ਬਾਕੀ ਰਹਿ ਗਏ ਹਨ। ਇਸ ਵਾਰ ਜਨਤਾ ਨੇ ਤਿੰਨਾਂ ‘ਚੋਂ ਕਿਸੇ ਇਕ ਦੀ ਚੋਣ ਤਾਂ ਕਰਨੀ ਹੀ ਹੈ ਪਰ ਉਨ੍ਹਾਂ ਨੂੰ ਇਕ ਸਾਫ਼ ਸੁਥਰਾ ਚੋਣ ਮਾਹੌਲ ਨਹੀਂ ਮਿਲ ਰਿਹਾ। ਪਹਿਲਾਂ ਜੇ ਅਕਾਲੀ ਦਲ ਵਲ ਨਜ਼ਰ ਮਾਰੀ ਜਾਵੇ ਤਾਂ ਪਿਛਲੇ 10 ਸਾਲਾਂ ਵਿਚ ਰਾਜ ਭਾਗ ਮਾਣ ਚੁੱਕੀ ਇਹ ਪਾਰਟੀ, ਪਿਛਲੇ 6 ਮਹੀਨਿਆਂ ਵਿਚ ਉਹ ਕੁੱਝ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਜੋ ਉਹ 9.5 ਸਾਲਾਂ ਵਿਚ ਨਾ ਕਰ ਸਕੀ। ਪਿਛਲੇ ਕੁੱਝ ਹਫ਼ਤਿਆਂ ਵਿਚ ਨੀਂਹ ਪੱਥਰਾਂ ਦੀ ਇਕ ਲੰਮੀ ਕਤਾਰ ਲੱਗ ਗਈ ਪਰ ਹੁਣ ਜਨਤਾ ਕੇਵਲ ਆਸਾਂ ਉਮੀਦਾਂ ਦੇ ਸਿਰ ਤੇ ਵੋਟ ਨਹੀਂ ਪਾਉਣ ਵਾਲੀ। ਲੋਕ ਅਪਣੀ ਵੋਟ ਪੰਜਾਬ ਦੇ ਆਰਥਕ ਅਤੇ ਸਮਾਜਕ ਵਿਕਾਸ ਨੂੰ ਵੇਖ ਕੇ ਪਾਉਣਗੇ। ਪੰਜਾਬ ਸਰਕਾਰ ਅਪਣੇ ਆਪ ਨੂੰ ਵਿਰੋਧੀਆਂ ਦੇ ਪ੍ਰਚਾਰ ਤੋਂ ਪੀੜਤ ਆਖਦੀ ਹੈ ਅਤੇ ਵਾਰ-ਵਾਰ ਦਾਅਵੇ ਕਰਦੀ ਹੈ ਕਿ ਪੰਜਾਬ ਵਿਚ ਨਸ਼ਾ ਬਿਲਕੁਲ ਵੀ ਨਹੀਂ ਹੈ ਅਤੇ ਨਾ ਹੀ ਪੰਜਾਬ ਆਰਥਕ ਸੰਕਟ ਵਿਚ ਫਸਿਆ ਹੋਇਆ ਹੈ। ਪਰ ਹੁਣ ਜਨਤਾ ਇਹ ਫ਼ੈਸਲਾ ਕਰੇਗੀ ਕਿ ਉਹ ਅਕਾਲੀ-ਭਾਜਪਾ ਸਰਕਾਰ ਉਤੇ ਹੋਰ ਵਿਸ਼ਵਾਸ ਕਰੇ ਜਾਂ ਨਾ।

ਦੂਜੇ ਪਾਸੇ ਕਾਂਗਰਸ ਹੈ ਜਿਸ ਨੂੰ ‘ਆਪ’ ਨਾਲ ਜੂਝਣਾ ਪੈ ਰਿਹਾ ਹੈ ਪਰ ਨਾਲ-ਨਾਲ ਉਹ ਅੰਦਰੂਨੀ ਧੜੇਬੰਦੀ ਵਿਚ ਵੀ ਘਿਰੀ ਹੋਈ ਹੈ ਤੇ ਅਜੇ ਤਕ ਅਪਣੀਆਂ ਸਾਰੀਆਂ ਸੀਟਾਂ ਦਾ ਐਲਾਨ ਨਹੀਂ ਕਰ ਸਕੀ। ਅਜੇ ਵੀ ਲਗਦਾ ਨਹੀਂ ਕਿ ਉਹ 11 ਜਨਵਰੀ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕੇਗੀ। ਪਰ ਉਨ੍ਹਾਂ ਕੋਲ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਭੀੜਾਂ ਨੂੰ, ਭਗਵੰਤ ਮਾਨ ਵਰਗਾ, ਹਸਾ ਹਸਾ ਕੇ ਉਨ੍ਹਾਂ ਦਾ ਮਨੋਰੰਜਨ ਕਰਨ ਵਾਲਾ ਇਕ ਹੋਰ ਆਗੂ ਨਵਜੋਤ ਸਿੰਘ ਸਿੱਧੂ ਜੁੜ ਗਿਆ ਹੈ। ਭਾਵੇਂ ਉਨ੍ਹਾਂ ਦੇ ਆਉਣ ਨਾਲ ਅੰਮ੍ਰਿਤਸਰ ਵਿਚ ਕਾਂਗਰਸ ਅੰਦਰੂਨੀ ਤੌਰ ਤੇ ਵੰਡੀ ਜਾਵੇਗੀ ਪਰ ਪੰਜਾਬ ਵਿਚ ਕਾਂਗਰਸ ਦਾ ਪਲੜਾ ਕੁੱਝ ਭਾਰੀ ਜ਼ਰੂਰ ਹੋ ਜਾਵੇਗਾ। ਸਿੱਧੂ ਦੀ ਤੇਜ਼ ਤਰਾਰ ਜ਼ੁਬਾਨ, ਬੀ.ਜੇ.ਪੀ. ਵਿਚ ਰਹਿੰਦਿਆਂ, ਹਰਿਆਣਾ ਚੋਣਾਂ ਵਿਚ ਅਕਾਲੀ ਪ੍ਰਚਾਰ ਮੁਹਿੰਮ ਦੀਆਂ ਧੱਜੀਆਂ ਉਡਾਉਂਦੀ ਰਹੀ ਹੈ ਅਤੇ ਪੰਜਾਬ ਵਿਚ ਹੁਣ ਅਕਾਲੀ ਲੀਡਰਾਂ ਨੂੰ ਫਿਰ ਅਪਣੀ ‘ਗੰਭੀਰਤਾ’ ਵਾਲੀ ਹਮਲਾਵਰ ਪਹੁੰਚ ਨਾਲ ਉਸ ਦਾ ਸਾਹਮਣਾ ਕਰਨਾ ਪਵੇਗਾ। ਅਕਾਲੀ ਦਲ ਨਾਲ ਸਿੱਧੂ ਜੋੜੇ ਦੀ ਨਿਜੀ ਰੰਜਿਸ਼ ਬਹੁਤ ਡੂੰਘੀ ਹੈ ਜਿਸ ਦਾ ਫ਼ਾਇਦਾ ਹੁਣ ਕਾਂਗਰਸ ਨੂੰ ਮਿਲੇਗਾ। ਦੂਜੇ ਪਾਸੇ ਉਨ੍ਹਾਂ ਦੀ ਜ਼ੁਬਾਨ ‘ਆਪ’ ਪਾਰਟੀ ਨੂੰ ਵੀ ਨਹੀਂ ਬਖ਼ਸ਼ਣ ਵਾਲੀ ਕਿਉਂਕਿ ਸਿੱਧੂ ਨੇ ‘ਆਪ’ ਦੀਆਂ ਵੀ ਕੁੱਝ ਐਸੀਆਂ ਅੰਦਰੂਨੀ ਝਲਕੀਆਂ ਵੇਖੀਆਂ ਹਨ ਜਿਨ੍ਹਾਂ ਬਾਰੇ ਉਹ ਚੁਪ ਨਹੀਂ ਰਹਿਣਗੇ। ਦੋਵੇਂ ‘ਆਪ’ ਅਤੇ ਅਕਾਲੀ ਦਲ, ਸਿੱਧੂ ਤੋਂ ਘਬਰਾਏ ਜ਼ਰੂਰ ਹੋਏ ਹਨ ਪਰ ਕਾਂਗਰਸ ਨੂੰ ਜਿਤਾਉਣ ਲਈ ਸਿੱਧੂ ਹੀ ਕਾਫ਼ੀ ਨਹੀਂ ਹੋਵੇਗਾ।

ਤੀਜੀ ਤੇ ਨਵੀਂ ਧਿਰ ‘ਆਪ’, ਜੋ ਪਿਛਲੀ ਜਨਵਰੀ ਵਿਚ ਉਸ ਬੁਲੰਦੀ ਉਤੇ ਸੀ ਕਿ ਜੇ ਉਸ ਵੇਲੇ ਚੋਣਾਂ ਹੋ ਗਈਆਂ ਹੁੰਦੀਆਂ ਤਾਂ ਯਕੀਨਨ ‘ਆਪ’ ਪੰਜਾਬ ਸਰਕਾਰ ਬਣਾ ਜਾਂਦੀ। ਪਰ ਪਿਛਲੇ ਸਾਲ ਦੀਆਂ 100 ਸੀਟਾਂ ਦੇ ਮੁਕਾਬਲੇ ‘ਆਪ’ ਹੁਣ 30 ਸੀਟਾਂ ਉਤੇ ਸਿਮਟ ਗਈ ਦੱਸੀ ਜਾਂਦੀ ਹੈ। ਪਾਰਟੀ ਦੀ ਇਸ ਗਿਰਾਵਟ ਵਿਚ ਕਿਸੇ ਵਿਰੋਧੀ ਪਾਰਟੀ ਦਾ ਹੱਥ ਨਹੀਂ ਬਲਕਿ ‘ਆਪ’ ਦੀ ਅਪਣੀ ਅੰਦਰੂਨੀ ਰਾਜਨੀਤੀ ਹੈ ਜੋ ਉਨ੍ਹਾਂ ਦੇ ਅਪਣੇ ਵਰਕਰਾਂ ਨੂੰ ਨਿਰਾਸ਼ ਕਰ ਗਈ ਹੈ। ‘ਆਪ’ ਪਾਰਟੀ, ਪੰਜਾਬ ਵਿਚ ਇਕ ਡੁਬਦੇ ਜਹਾਜ਼ ਵਾਂਗ ਹੈ ਜਿਥੇ ਵਰਕਰ, ਕਾਂਗਰਸ ਅਤੇ ਅਕਾਲੀ ਦਲ ਦੇ ਜਹਾਜ਼ ਉਤੇ ਛਲਾਂਗਾਂ ਮਾਰ ਕੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੇਖ ਕੇ ਅਫ਼ਸੋਸ ਵੀ ਬਹੁਤ ਹੁੰਦਾ ਹੈ ਕਿਉਂਕਿ ‘ਆਪ’ ਇਕ ਸਮਾਜ ਸੁਧਾਰ ਲਹਿਰ ਤੋਂ ਸ਼ੁਰੂ ਹੋਈ ਸੀ, ਜੋ ਨਵੇਂ ਭਾਰਤ ਦੀਆਂ ਉਮੀਦਾਂ ਦਾ ਕਾਰਨ ਬਣ ਗਈ ਸੀ। ਇਹ ਪਾਰਟੀ ਗੰਦੀ ਸਿਆਸਤ, ਪ੍ਰਵਾਰਵਾਦ, ਭ੍ਰਿਸ਼ਟਾਚਾਰ, ਜਾਤੀਵਾਦ ਵਿਰੁਧ ਇਕ ਸਾਫ਼ ਸੁਥਰੀ ਸਿਆਸਤ ਦਾ ਨਮੂਨਾ ਬਣਨ ਵਾਲੀ ਸੀ ਪਰ ਦੋ ਸਾਲਾਂ ਵਿਚ ਹੀ ਖ਼ਤਮ ਹੋ ਰਹੀ ਜਾਪਦੀ ਹੈ। ਦਿੱਲੀ ਦੇ ਲੋਕਾਂ ਦੀ ਨਿਰਾਸ਼ਾ, ਪੰਜਾਬ ਦੇ ਲੋਕਾਂ ਨੂੰ ਚੌਕਸ ਕਰ ਰਹੀ ਹੈ ਤੇ ਹੁਣ 4 ਫ਼ਰਵਰੀ ਹੀ ਤੈਅ ਕਰੇਗੀ ਕਿ ਪੰਜਾਬ ਮੁੜ ‘ਆਪ’ ਨੂੰ ਮੌਕਾ ਦੇਵੇਗਾ ਜਾਂ ਨਹੀਂ। ‘ਆਪ’ ਵਲੋਂ ਮੁੱਖ ਮੰਤਰੀ ਪਦ ਲਈ ਕਿਸੇ ਉਮੀਦਵਾਰ ਦੇ ਨਾਂ ਦਾ ਐਲਾਨ ਨਾ ਕਰਨਾ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਏਗਾ, ਖ਼ਾਸ ਕਰ ਕੇ ਜਦੋਂ ਸਾਰੇ ਸਿੱਖ ਚਿਹਰਿਆਂ ਨੂੰ ਹਾਰ ਜਾਣ ਵਾਲੀਆਂ ਸੀਟਾਂ ਦੇ ਦਿਤੀਆਂ ਗਈਆਂ ਹਨ। ਕਿੰਗਰਾ ਵਲੋਂ ਇਹ ਪ੍ਰਗਟਾਵਾ ਕਿ ਜਰਨੈਲ ਸਿੰਘ ਦਾ ਲੰਬੀ ਵਿਚ ਖੜੇ ਹੋਣਾ ‘ਆਪ’ ਅਤੇ ਅਕਾਲੀ ਦਲ ਵਿਚਕਾਰ ਇਕ ਸਮਝੌਤੇ ਦਾ ਨਤੀਜਾ ਹੈ, ਪਾਰਟੀ ਅੰਦਰ ਮਾਯੂਸੀ ਨੂੰ ਹੋਰ ਜ਼ਿਆਦਾ ਵਧਾ ਰਿਹਾ ਹੈ।

ਹੁਣ 30 ਦਿਨਾਂ ਵਿਚ ਸਿਆਸੀ ਪਾਰਟੀਆਂ ਦੇ ਨਾਲ-ਨਾਲ ਜਨਤਾ ਨੂੰ ਵੀ ਬਹੁਤ ਕੁੱਝ ਕਰਨ ਦੀ ਜ਼ਰੂਰਤ ਹੈ – ਇਹ ਤੈਅ ਕਰਨ ਵਾਸਤੇ ਕਿ ਪੰਜਾਬ ਵਾਸਤੇ ਅਸਲ ਪਿਆਰ ਅਤੇ ਸਤਿਕਾਰ ਕਿਹੜੀ ਪਾਰਟੀ ਰਖਦੀ ਹੈ ਅਤੇ ਪੰਜਾਬ ਨੂੰ ਵਿਕਾਸ ਦੇ ਰਾਹ ਉਤੇ ਲਿਜਾਣ ਦੀ ਕਾਬਲੀਅਤ ਕਿਸ ਕੋਲ ਹੈ?

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.