ਦਲਵਿੰਦਰ ਸਿੰਘ ਰਛੀਨ, ਰਾਏਕੋਟ : ਰਾਏਕੋਟ ਦਾਣਾ ਮੰਡੀ ‘ਚ ਸਰਗਰਮ ਝੋਨਾ ਚੋਰ ਕੁੱਝ ਅੌਰਤਾਂ ਤੇ ਨਾਬਾਲਗਾਂ ਤੋਂ ਕਿਸਾਨ, ਆੜ੍ਹਤੀਏ ਤੇ ਮਜ਼ਦੂਰ ਡਾਹਢੇ ਪਰੇਸ਼ਾਨ ਹਨ। ਇਨ੍ਹਾਂ ਵੱਲੋਂ ਅੱਜ ਤੜਕੇ 4-5 ਵਜੇ ਦੇ ਕਰੀਬ ਆੜ੍ਹਤੀ ਪ੍ਰਸ਼ੋਤਮ ਗੁਪਤਾ ਦੇ ਫੜ੍ਹ ‘ਚੋਂ ਅੱਧੀ ਦਰਜਨ ਦੇ ਕਰੀਬ ਅੌਰਤਾਂ ਝੋਨਾ ਚੋਰੀ ਕਰ ਰਹੀਆਂ ਸਨ, ਜਿਨ੍ਹਾਂ ਦਾ ਮਜ਼ਦੂਰ ਆਗੂ ਦਲੀਪ ਸਿੰਘ ਿਛੱਬਰ, ਹੋਰਨਾਂ ਮਜ਼ਦੂਰੂਾਂ ਤੇ ਕੁੱਝ ਆੜ੍ਹਤੀਆਂ ਨੂੰ ਪਤਾ ਲੱਗਣ ‘ਤੇ ਘੇਰਾ ਪਾ ਕੇ ਇੱਕ ਅੌਰਤ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਫ਼ਰਾਰ ਹੋ ਗਏ।

ਇਸ ਮੌਕੇ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਦੱਸਿਆ ਦਾਣਾ ਮੰਡੀਆਂ ‘ਚ ਝੋਨਾ ਚੋਰੀ ਕਰਨ ਵਾਲੇ ਕੁੱਝ ਅੌਰਤਾਂ ਤੇ ਬੱਚਿਆਂ ਦੇ ਗਿਰੋਹ ਤੋਂ ਉਹ ਕਾਫ਼ੀ ਪਰੇਸ਼ਾਨ ਹਨ, ਜਿਨ੍ਹਾਂ ‘ਚੋਂ ਅੌਰਤਾਂ ਦਾ ਗਰੁੱਪ ਸਵੇਰੇ 3 ਤੋਂ 6 ਵਜੇ ਦੇ ਵਿਚਕਾਰ ਫੜ੍ਹ ‘ਚ ਪਈਆਂ ਝੋਨੇ ਦੀਆਂ ਢੇਰੀਆਂ ਤੋਂ ਆਪਣੇ ਨਾਲ ਲਿਆਂਦੀਆਂ ਬੋਰੀਆਂ ‘ਚ ਚੋਰੀ ਕਰਕੇ ਲੈ ਜਾਂਦੀਆਂ ਹਨ। ਉਨ੍ਹਾਂ ਦੱਸਿਆ ਇਨ੍ਹਾਂ ਚੋਰੀਆਂ ਨਾਲ ਉਨ੍ਹਾਂ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਮਾਰਕੀਟ ਕਮੇਟੀ ਤੇ ਸਥਾਨਕ ਪੁਲਿਸ ਪ੍ਰਸ਼ਾਸਨ ਇਨ੍ਹਾਂ ਘਟਨਾਵਾਂ ‘ਤੇ ਰੋਕ ਲਗਾਏ।

ਇਸ ਮੌਕੇ ਆੜ੍ਹਤੀਆਂ ਤੇ ਮਜ਼ਦੂਰ ਆਗੂਆਂ ਨੇ ਕਿਹਾ ਇਸ ਸਬੰਧੀ ਇਕ ਸ਼ਿਕਾਇਤ ਮਾਰਕੀਟ ਕਮੇਟੀ ਦਫ਼ਤਰ ਰਾਏਕੋਟ ਤੇ ਪੁਲਿਸ ਪ੍ਰਸ਼ਾਸਨ ਨੂੰ ਦੇ ਕੇ ਢੁਕਵੀਂ ਕਾਰਵਾਈ ਕਰਨ ਦੀ ਮੰਗ ਕਰਨਗੇ।