ਗੁਰਦੀਪ ਰਾਣਾ, ਯਮੁਨਾਨਗਰ : ਬਿਲਾਸਪੁਰ ਦਾ ਮਸ਼ਹੂਰ ਮੇਲਾ ਕਪਾਲ ਮੋਚਨ ਇਸ ਸਾਲ 23 ਤੋਂ 27 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਮੇਲੇ ਦੀ ਦੇਖ-ਰੇਖ ਕਰ ਰਹੇ ਅਧਿਕਾਰੀਆਂ ਅਨੁਸਾਰ ਸ੍ਰੀ ਕਪਾਲ ਮੋਚਨ-ਸ਼੍ਰੀ ਆਦਿ ਬਦਰੀ ਮੇਲੇ ਦੀ ਪ੍ਰਦਰਸ਼ਨੀ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਰਸਮੀ ਉਦਘਾਟਨ 23 ਨਵੰਬਰ ਨੂੰ ਕੀਤਾ ਜਾਵੇਗਾ।

ਬਿਲਾਸਪੁਰ ਦਾ ਕਪਾਲ ਮੋਚਨ ਮੇਲਾ ਦੇਸ਼ ਭਰ ਵਿੱਚ ਮਸ਼ਹੂਰ ਹੈ। ਇਹ ਯਮੁਨਾਨਗਰ ਜ਼ਿਲ੍ਹੇ ਵਿੱਚ ਸਿੰਧੂਵਨ ਵਿੱਚ ਬਿਲਾਸਪੁਰ ਦੇ ਨੇੜੇ ਸਥਿਤ ਹੈ। ਇਸ ਅਧਿਆਤਮਿਕ ਅਤੇ ਇਤਿਹਾਸਕ ਮੇਲੇ ਵਿੱਚ ਵੱਖ-ਵੱਖ ਵਰਗਾਂ ਅਤੇ ਧਰਮਾਂ ਦੇ ਲੋਕ ਭਾਗ ਲੈਂਦੇ ਹਨ। ਇਹ ਮੇਲਾ ਏਕਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।

ਇਸ ਮੇਲੇ ਵਿੱਚ ਹਰ ਸਾਲ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚਦੇ ਹਨ ਪਰ ਇਸ ਸਾਲ ਇਹ ਗਿਣਤੀ ਘੱਟ ਹੋ ਸਕਦੀ ਹੈ। ਇਸ ਦਾ ਕਾਰਨ ਆਨਲਾਈਨ ਰਜਿਸਟ੍ਰੇਸ਼ਨ ਹੋ ਸਕਦਾ ਹੈ। ਇਸ ਸਾਲ ਮੇਲੇ ਵਿੱਚ ਭਾਗ ਲੈਣ ਲਈ ਸ਼ਰਧਾਲੂਆਂ ਲਈ ਸਥਾਨਕ ਅਥਾਰਟੀ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ। ਆਨਲਾਈਨ ਰਜਿਸਟ੍ਰੇਸ਼ਨ ਹੋਣ ਕਾਰਨ ਘੱਟ ਪੜ੍ਹੇ-ਲਿਖੇ ਜਾਂ ਅਨਪੜ੍ਹ ਵਿਅਕਤੀਆਂ ਨੂੰ ਮੁਸ਼ਕਲ ਆ ਸਕਦੀ ਹੈ।