ਗੁਰਜੀਤ ਸਿੰਘ ਖ਼ਾਲਸਾ, ਰਾੜਾ ਸਾਹਿਬ : ਆਮ ਆਦਮੀ ਪਾਰਟੀ ਦੀ ਹਾਈਕਮਾਨ ਤੇ ਹਲਕਾ ਪਾਇਲ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਬਲਾਕ ਦੋਰਾਹਾ ਦੇ ਨਵੇਂ ਬਣਾਏ ਗਏ ਬਲਾਕ ਪ੍ਰਧਾਨਾਂ ਦਾ ਪਿੰਡ ਘੁਡਾਣੀ ਕਲਾਂ ਵਿਖੇ ਦਫ਼ਤਰ ਇੰਚਾਰਜ ਗਿਆਨ ਸਿੰਘ, ਸਖਵੰਤ ਸਿੰਘ ਮਕਸੂਦੜਾ, ਹਰਭਜਨ ਧਮੋਟ, ਯਾਦਵਿੰਦਰ ਸਿੰਘ ਧਮੋਟ, ਅਵਨਾਸਦੀਪ ਸਿੰਘ, ਗੁਰਪ੍ਰਰੀਤ ਸਿੰਘ ਘਣਗਸ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਦੀਦਾਰ ਸਿੰਘ ਘੁਡਾਣੀ ਕਲਾਂ, ਪੰਚ ਗੁਰਿੰਦਰ ਸਿੰਘ ਬੋਪਾਰਾਏ, ਅਵਤਾਰ ਸਿੰਘ ਬੋਪਾਰਾਏ, ਰਜਿੰਦਰ ਸਿੰਘ ਬੋਪਾਰਾਏ, ਜਗਮੋਹਨ ਸਿੰਘ, ਸਰਬਜੀਤ ਸਿੰਘ, ਜਗਮੋਹਨ ਸਿੰਘ ਬੋਪਾਰਾਏ, ਗੁਰਪ੍ਰਰੀਤ ਕੌਰ ਆਦਿ ਹਾਜ਼ਰ ਸਨ।