ਨਵੀਂ ਦਿੱਲੀ, ਸਪੋਰਟਸ ਡੈਸਕ : ਵਿਸ਼ਵ ਕੱਪ 2023 ਵਿਚ ਭਾਰਤੀ ਟੀਮ ਦਾ ਹੁਣ ਤੱਕ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਮੌਜੂਦਾ ਟੂਰਨਾਮੈਂਟ ਵਿਚ ਹੁਣ ਤੱਕ ਆਪਣੇ ਸਾਰੇ ਪੰਜ ਮੈਚ ਜਿੱਤੇ ਹਨ। ਕ੍ਰਿਕਟ ਜਗਤ ‘ਚ ਭਾਰਤ ਨੂੰ ਵਿਸ਼ਵ ਕੱਪ 2023 ਦੇ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਭਾਰਤ ਨੂੰ 2011 ਵਿਸ਼ਵ ਕੱਪ ਚੈਂਪੀਅਨ ਬਣਾਉਣ ਵਾਲੇ ਸਾਬਕਾ ਕਪਤਾਨ ਐੱਮਐੱਸ ਧੋਨੀ ਤੋਂ ਇਕ ਈਵੈਂਟ ‘ਚ ਪੁੱਛਿਆ ਗਿਆ ਕਿ ਕੀ ਭਾਰਤ 2023 ਵਿਸ਼ਵ ਕੱਪ ਦਾ ਖਿਤਾਬ ਜਿੱਤੇਗਾ? ਇਸ ‘ਤੇ ਮਾਹੀ ਨੇ ਆਪਣੇ ਅਨੋਖੇ ਅੰਦਾਜ਼ ‘ਚ ਜਵਾਬ ਦਿੱਤਾ।
ਮਾਹੀ ਦਾ ਅਨੋਖਾ ਜਵਾਬ
ਇਹ ਬਹੁਤ ਚੰਗੀ ਟੀਮ ਹੈ। ਟੀਮ ਦਾ ਸੰਤੁਲਨ ਬਹੁਤ ਵਧੀਆ ਹੈ। ਹਰ ਕੋਈ ਵਧੀਆ ਖੇਡ ਰਿਹਾ ਹੈ। ਇਸ ਲਈ ਸਭ ਕੁਝ ਵਧੀਆ ਲੱਗ ਰਿਹਾ ਹੈ। ਮੈਂ ਇਸ ਤੋਂ ਵੱਧ ਕੁਝ ਨਹੀਂ ਕਹਾਂਗਾ। ਬਾਕੀ ਸਮਝਦਾਰ ਨੂੰ ਇਸ਼ਾਰਾ ਕਾਫ਼ੀ ਹੈ।
ਇੰਗਲੈਂਡ ਨਾਲ ਹੋਵੇਗੀ ਟੱਕਰ
ਭਾਰਤੀ ਟੀਮ ਨੇ ਆਪਣਾ ਅਗਲਾ ਮੈਚ ਐਤਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ‘ਚ ਪਿਛਲੀ ਵਾਰ ਦੀ ਚੈਂਪੀਅਨ ਇੰਗਲੈਂਡ ਖਿਲਾਫ ਖੇਡਣਾ ਹੈ। ਭਾਰਤੀ ਟੀਮ ਜਿੱਥੇ ਸ਼ਾਨਦਾਰ ਫੋਰਮ ‘ਚ ਹੈ, ਉਥੇ ਇੰਗਲੈਂਡ ਦੀ ਹਾਲਤ ਖਰਾਬ ਹੈ। ਅਜਿਹੇ ‘ਚ ਭਾਰਤੀ ਟੀਮ ਇੰਗਲੈਂਡ ਨੂੰ ਹਰਾ ਕੇ ਜਿੱਤ ਦਾ ਛੱਕਾ ਲਗਾਵੇਗੀ। ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ ਟੂਰਨਾਮੈਂਟ ‘ਚ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਟੂਰਨਾਮੈਂਟ ‘ਚ ਇੰਗਲੈਂਡ ਨੇ ਹੁਣ ਤੱਕ ਪੰਜ ‘ਚੋਂ ਚਾਰ ਮੈਚ ਹਾਰੇ ਹਨ। ਸਾਬਕਾ ਚੈਂਪੀਅਨ ਟੀਮ ਜਿੱਤ ਦੀ ਲੀਹ ‘ਤੇ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ ਪਰ ਭਾਰਤ ਨੂੰ ਹਰਾਉਣਾ ਉਸ ਲਈ ਸੌਖਾ ਨਹੀਂ ਹੋਵੇਗਾ।


