ਆਨਲਾਈਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਨੂੰ ਜਲਦ ਹੀ ਇੱਕ ਹੋਰ ਸਟਾਰ ਕਿਡ ਮਿਲਣ ਜਾ ਰਿਹਾ ਹੈ। ਇਸ ਵਾਰ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦਾ ਪੁੱਤਰ ਜੁਨੈਦ ਐਕਟਿੰਗ ਦੀ ਦੁਨੀਆ ‘ਚ ਕਦਮ ਰੱਖਣ ਜਾ ਰਿਹਾ ਹੈ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਪਹਿਲੀ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।
ਜੁਨੈਦ ਖਾਨ ਦੀ ਡੈਬਿਊ ਫ਼ਿਲਮ ਦਾ ਨਾਂ ਮਹਾਰਾਜ ਹੈ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਸ਼ਾਲਿਨੀ ਪਾਂਡੇ ਫੀਮੇਲ ਲੀਡ ‘ਚ ਹੈ। ਅਦਾਕਾਰਾ ਨੇ ਅਪਡੇਟ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਨਾਲ ਹੀ ਉਨ੍ਹਾਂ ਨੇ ਜੁਨੈਦ ਖਾਨ ਨਾਲ ਕੰਮ ਕਰਨ ਦਾ ਆਪਣਾ ਅਨੁਭਵ ਵੀ ਸਾਂਝਾ ਕੀਤਾ।
ਕੌਣ ਹੈ ਸ਼ਾਲਿਨੀ ਪਾਂਡੇ?
ਸ਼ਾਲਿਨੀ ਪਾਂਡੇ ਦੱਖਣ ਦੀਆਂ ਸੁਪਰਹਿੱਟ ਫਿਲਮਾਂ ਅਰਜੁਨ ਰੈੱਡੀ ਤੇ ਮਹਾਨਤੀ ਲਈ ਜਾਣੀ ਜਾਂਦੀ ਹੈ। ਉਸ ਨੇ ਪਿਛਲੇ ਸਾਲ ਫਿਲਮ ‘ਜੈਸ਼ਭਾਈ ਜੋਰਦਾਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਫਿਲਮ ‘ਚ ਉਨ੍ਹਾਂ ਨਾਲ ਰਣਵੀਰ ਸਿੰਘ ਲੀਡ ਰੋਲ ‘ਚ ਸਨ। ਨਿਊਜ਼ 18 ਨਾਲ ਗੱਲਬਾਤ ਦੌਰਾਨ ਸ਼ਾਲਿਨੀ ਨੇ ਦੱਸਿਆ ਕਿ ਮਹਾਰਾਜ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਉਨ੍ਹਾਂ ਦੀ ਤੇ ਜੁਨੈਦ ਦੀ ਐਨਰਜੀ ਕਾਫੀ ਸਮਾਨ ਸੀ। 
ਸੈੱਟ ‘ਤੇ ਕਿਵੇਂ ਹੈ ਜੁਨੈਦ ਦਾ ਰਵੱਈਆ?
ਜੁਨੈਦ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, “ਜੁਨੈਦ ਬਹੁਤ ਹੀ ਸਹਿਜ ਸੁਭਾਅ ਵਾਲਾ ਵਿਅਕਤੀ ਹੈ। ਉਹ ਕੰਮ ਕਰਨ ਲਈ ਇੱਕ ਵਧੀਆ ਸਹਿ-ਸਟਾਰ ਹੈ। ਮੈਨੂੰ ਉਸ ਨਾਲ ਕੰਮ ਕਰਨਾ ਸੱਚਮੁੱਚ ਪਸੰਦ ਆਇਆ। ਸਾਡੀ ਉਮਰ ‘ਚ ਜ਼ਿਆਦਾ ਫਰਕ ਨਹੀਂ ਹੈ ਇਸ ਲਈ ਅਸੀਂ ਸ਼ੂਟਿੰਗ ਦੌਰਾਨ ਕਾਫੀ ਮਸਤੀ ਕੀਤੀ। ਮਹਾਰਾਜ ਉਨ੍ਹਾਂ ਦੇ ਪਹਿਲੇ ਕੁਝ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਤੇ ਮੇਰਾ ਵੀ। ਇਸ ਲਈ ਸੈੱਟ ‘ਤੇ ਸਾਡੀ ਐਨਰਜੀ ਇੱਕੋ ਜਿਹੀ ਸੀ।”
ਕੀ ਹੈ ਮਹਾਰਾਜਾ ਦੀ ਕਹਾਣੀ?
ਮਹਾਰਾਜਾ ਦੀ ਕਹਾਣੀ ਕਥਿਤ ਤੌਰ ‘ਤੇ 1862 ਦੇ ਬਦਨਾਮ ਮਹਾਰਾਜਾ ਲਿਬੇਲ ਕੇਸ ‘ਤੇ ਅਧਾਰਤ ਹੈ। ਇਹ ਫ਼ਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਮਹਾਰਾਜਾ ਵਿੱਚ ਸ਼ਰਵਰੀ ਵਾਘ ਤੇ ਜੈਦੀਪ ਅਹਲਾਵਤ ਦੇ ਨਾਲ ਜੁਨੈਦ ਖਾਨ ਤੇ ਸ਼ਾਲਿਨੀ ਪਾਂਡੇ ਵੀ ਅਹਿਮ ਕਿਰਦਾਰਾਂ ਵਿੱਚ ਹਨ। 
ਐਕਟਿੰਗ ਨਾਲ ਪ੍ਰੋਡਿਊਸਰ
ਐਕਟਿੰਗ ਦੇ ਨਾਲ-ਨਾਲ ਜੁਨੈਦ ਖਾਨ ਫਿਲਮ ਮੇਕਿੰਗ ‘ਚ ਵੀ ਹੱਥ ਅਜ਼ਮਾ ਰਹੇ ਹਨ। ਹਾਲ ਹੀ ‘ਚ ਆਮਿਰ ਖਾਨ ਨੇ ਨਿਰਮਾਤਾ ਦੇ ਤੌਰ ‘ਤੇ ਆਪਣੇ ਬੇਟੇ ਦੀ ਪਹਿਲੀ ਫਿਲਮ ਪ੍ਰੀਤਮ ਪਿਆਰੇ ਦਾ ਐਲਾਨ ਕੀਤਾ ਸੀ।


