ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਜਲੰਧਰ ਦੇ ਪਿੰਡ ਸੇਮ (ਚਿੱਟੀ) ਦੇ ਜੰਮਪਲ, ਪਿਤਾ ਦਰਬਾਰਾ ਸਿੰਘ ਚਿੱਟੀ ਤੇ ਮਾਤਾ ਸੁਰਜੀਤ ਕੌਰ ਦੇ ਇਕਲੌਤੇ ਬੇਟੇ ਪੂਰਨ ਗੁਰਸਿੱਖ ਨੌਜਵਾਨ ਹਰਵਿੰਦਰ ਸਿੰਘ (41) ਦੀ ਅਚਨਚੇਤ ਮੌਤ ਹੋ ਗਈ, ਜਿਸ ਦਾ ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਹਰਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ ਤੇ ਇਕ ਲੜਕਾ ਗੁਰਕੀਰਤ ਸਿੰਘ ਅਤੇ ਇਕ ਲੜਕੀ ਥਨਬੀਰ ਕੌਰ ਛੱਡ ਗਏ ਹਨ, ਦਾ ਸਸਕਾਰ ਸਨਿਚਰਵਾਰ 31 ਦਸੰਬਰ ਦੁਪਹਿਰ 12 ਵਜੇ ਕੈਂਟ ਵਿਚ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ 2 ਵਜੇ ਹੋਵੇਗੀ। ਜਗਦੇਵ ਸਿੰਘ ਧਾਲੀਵਾਲ, ਹਰਜਿੰਦਰ ਸਿੰਘ, ਗੁਰਿੰਦਰ ਸਿੰਘ, ਪਰਮਿੰਦਰ ਸਿੰਘ ਭੱਟੀ, ਉਂਕਾਰ ਸਿੰਘ ਭੰਡਾਲ, ਬਲਜੀਤ ਸਿੰਘ ਸੋਹਲ ਅਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕੈਂਟ, ਸਿਆਟਲ ਦੀ ਸਮੁੱਚੀ ਸੰਗਤ ਨੇ ਭਾਰੀ ਸਦਮੇ ਵਿਚ ਗਹਿਰਾ ਦੁੱਖ ਪ੍ਰਗਟ ਕੀਤਾ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


