ਕਰਨਾਟਕ:ਨੋਟਬੰਦੀ ਤੋਂ ਬਾਅਦ ਕਾਲਾ ਧਨ ਸਫੇਦ ਕਰਨ ਲਈ ਵੀ ਗੋਰਖਧੰਦਾ ਚੱਲ ਰਿਹਾ ਹੈ। ਈ.ਡੀ. ਨੇ ਅਜਿਹੇ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਈ.ਡੀ. ਨੇ ਕਰਨਾਟਕ ਤੋਂ ਅਜਿਹੇ ਹੀ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ ਨਾਲ ਬਦਲਣ ਵਾਲੇ 7 ਵਿਚੋਲਿਆਂ ਨੂੰ ਗ੍ਰਿਫਤਾਰ ਕਰਕੇ 93 ਲੱਖ ਦੇ ਨਵੇਂ ਨੋਟ ਵੀ ਬਰਾਮਦ ਕੀਤੇ ਹਨ।ਅਧਿਕਾਰੀਆਂ ਮੁਤਾਬਕ ਏਜੰਸੀ ਨੇ ਪੀ.ਐਮ.ਐਲ.ਏ. ਕਾਨੂੰਨ ਤਹਿਤ ਇੱਕ ਸਰਕਾਰੀ ਅਧਿਕਾਰੀ ਦੇ ਰਿਸ਼ਤੇਦਾਰ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ 2000 ਦੇ ਨਵੇਂ ਨੋਟਾਂ ‘ਚ 93 ਲੱਖ ਰੁਪਿਆ ਬਰਾਮਦ ਕੀਤਾ ਹੈ।ਇਸ ਮਾਮਲੇ ਦੇ ਤਹਿਤ ਇਨਕਮ ਟੈਕਸ ਵਿਭਾਗ ਨੇ ਪਹਿਲਾਂ 5.7 ਕਰੋੜ ਰੁਪਏ ਦੇ ਨਵੇਂ ਨੋਟ ਬਰਾਮਦ ਕੀਤੇ ਸਨ। ਈ.ਡੀ. ਨੇ ਸੀ.ਬੀ.ਆਈ. ਦੀ ਇੱਕ ਐਫ.ਆਈ.ਆਰ. ਦੇ ਅਧਾਰ ‘ਤੇ ਇੱਕ ਸਰਕਾਰੀ ਇੰਜਨੀਅਰ ਤੇ ਹੋਰਾਂ ਖਿਲਾਫ ਕੇਸ ਦਰਜ ਕੀਤਾ ਸੀ।ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਪੜਤਾਲ ਦੌਰਾਨ ਪਤਾ ਲੱਗਾ ਕਿ ਕਥਿਤ ਵਿਚੋਲੇ ਰਕਮ ਦਾ 15 ਤੋਂ 35 ਪ੍ਰਤੀਸ਼ਤ ਕਮਿਸ਼ਨ ਵਜੋਂ ਲੈਂਦੇ ਸਨ। ਇਹ ਲੋਕ ਬੈਂਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਗੋਰਖਧੰਦਾ ਚਲਾ ਰਹੇ ਸਨ।ਅਜਿਹੇ ਵਿਚੋਲੇ ਦੇਸ਼ ਦੇ ਹਰ ਸ਼ਹਿਰ ਵਿੱਚ ਸਰਗਰਮ ਹਨ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


