Skip to content
Thursday, October 29, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਨੋਟਬੰਦੀ: ਪੜਤਾਲ ‘ਚ ਵੱਡਾ ਖੁਲਾਸਾ:ਏ ਟੀ ਐਮਾਂ ਵਿੱਚ ਰੁਪਏ ਹੀ ਨਹੀਂ

By Admin Published 1 min read

ਨਵੀਂ ਦਿੱਲੀ: ਨੋਟਬੰਦੀ ਪੰਜਵਾ ਹਫਤਾ ਹੈ ਪਰ ਲੋਕਾਂ ਦੀਆਂ ਦਿੱਕਤਾਂ ਅਜੇ ਵੀ ਘੱਟ ਨਹੀਂ ਹੋਈਆਂ। ਲੋਕ ਬੈਂਕਾਂ ਤੇ ਏ.ਟੀ.ਐਮ. ਦੀ ਲਾਈਨਾਂ ਵਿੱਚ ਖੜ੍ਹੀ ਲੋਕ ਅਜੇ ਵੀ ਪ੍ਰੇਸ਼ਾਨ ਹਨ। ਕੈਸ਼ ਦੀ ਕਿੱਲਤ ਦੇ ਵਿਚਕਾਰ ‘ਏਬੀਪੀ ਨਿਊਜ਼’ ਨੇ ਦੇਸ਼ ਦੇ ਤਿੰਨ ਵੱਡੇ ਬੈਂਕਾ ਦੇ 755 ਏ.ਟੀ.ਐਮ. ਦੀ ਪੜਤਾਲ ਕੀਤੀ ਹੈ। ਤੁਸੀਂ ਇਹ ਸੁਣ ਕੇ ਹੈਰਾਨ ਹੋਵੇਗਾ ਕਿ ਸਾਡੀ ਪੜਤਾਲ ਵਿੱਚ 755 ਵਿੱਚੋਂ ਸਿਰਫ਼ 77 ਏ.ਟੀ.ਐਮ. ਵਿੱਚੋਂ ਕੈਸ਼ ਮਿਲਿਆ ਜਦੋਂਕਿ 678 ਏ.ਟੀ.ਐਮ. ਖ਼ਾਲੀ ਮਿਲੇ। ਨੋਟਬੰਦੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਲੋਕਾਂ ਨੂੰ ਭਰੋਸਾ ਦੇ ਰਹੇ ਹਨ ਕਿ ਲੋਕਾਂ ਦੀਆਂ ਦਿੱਕਤਾਂ ਘੱਟ ਹੋਣਗੀਆਂ। ‘ਏਬੀਪੀ ਨਿਊਜ਼’ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਾਨਸੀ ਵਿੱਚ ਐਕਸੈੱਸ ਬੈਂਕ ਦੇ ਏ.ਟੀ.ਐਮ. ਦੀ ਪੜਤਾਲ ਕੀਤੀ। ਸ਼ਹਿਰ ਦੀਆਂ ਵੱਖ ਥਾਵਾਂ ਉੱਤੇ ਸਿਰਫ਼ ਬੈਂਕ ਦੇ 7 ਏ.ਟੀ.ਐਮ. ਹਨ ਪਰ ਕਿਸੇ ਵਿੱਚ ਵੀ ਕੈਸ਼ ਨਹੀਂ ਸੀ। ਪਾਂਡੇਪੁਰ ਦੇ ਇੱਕ ਏ.ਟੀ.ਐਮ. ਵਿੱਚ ਤਾਂ ਅਜੇ ਤੱਕ 2000 ਦੇ ਨੋਟ ਰੱਖਣ ਵਾਲਾ ਢਾਂਚਾ ਹੀ ਨਹੀਂ ਲੱਗਿਆ। ਹਾਲ ਚੰਡੀਗੜ੍ਹ ਤੇ ਪੰਜਾਬ ਦਾ ਵੀ ਕੁੱਝ ਠੀਕ ਨਹੀਂ ਹੈ। ਚੰਡੀਗੜ੍ਹ ਦੇ ਜ਼ਿਆਦਾਤਰ ਏ.ਟੀ.ਐਮ. ਖ਼ਾਲੀ ਪਏ ਹਨ ਜੋ ਏ.ਟੀ.ਐਮ. ਚਾਲੂ ਹਨ, ਉਨ੍ਹਾਂ ਸਾਹਮਣੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਹਾਲਤ ਪੰਜਾਬ ਦੀ ਕੁਝ ਜ਼ਿਆਦਾ ਚੰਗੀ ਨਹੀਂ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp