Ad-Time-For-Vacation.png

ਕੇਜਰੀਵਾਲ ਜੀ ਪੰਜਾਬ ਦੇ ਪਾਣੀ ਦੀ ਰਖਵਾਲੀ ਕਰਨਗੇ?

ਆਖ਼ਰਕਾਰ ਆਮ ਆਦਮੀ ਪਾਰਟੀ ਦੇ ਕਰਤਾ-ਧਰਤਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਪਾਣੀਆਂ ਬਾਰੇ ਅਪਣੀ ਸੋਚ ਜ਼ਾਹਰ ਕਰ ਦਿਤੀ ਹੈ। ਉਨ੍ਹਾਂ ਨੇ ਪਾਣੀਆਂ ਦੇ ਮੁੱਦੇ ਉਤੇ ਪੰਜਾਬ ਦਾ ਸਾਥ ਦੇਣ ਦਾ ਐਲਾਨ ਕਰ ਦਿਤਾ ਹੈ। ਉਨ੍ਹਾਂ ਪਹਿਲਾਂ ਵੀ ਇਹ ਕਿਹਾ ਸੀ ਪਰ ਦਿੱਲੀ ਪਹੁੰਚਦਿਆਂ ਹੀ ਅਪਣਾ ਮਨ ਬਦਲ ਲਿਆ ਸੀ। ਹੁਣ ਤੀਜੀ ਵਾਰ ਉਨ੍ਹਾਂ ਨੇ ਅਪਣਾ ਵਿਚਾਰ ਬਣਾਇਆ ਹੈ। ਪਰ ਕੀ ਭਰੋਸਾ ਹੈ ਕਿ ਉਹ ਮੁੜ ਅਪਣਾ ਮਨ ਨਹੀਂ ਬਦਲ ਲੈਣਗੇ? ਦਿੱਲੀ ਨੂੰ ਭਾਵੇਂ ਪੰਜਾਬ ਤੋਂ ਬਹੁਤ ਘੱਟ ਪਾਣੀ ਮਿਲਦਾ ਹੈ ਪਰ ਉਹ ਇਕ-ਇਕ ਬੂੰਦ ਵਾਸਤੇ ਮੁਹਤਾਜ ਹੈ। ਪਰ ਅਰਵਿੰਦ ਕੇਜਰੀਵਾਲ ਵਾਸਤੇ ਦਿੱਲੀ ਹੁਣ ਕੋਈ ਅਹਿਮੀਅਤ ਨਹੀਂ ਰਖਦੀ ਕਿਉਂਕਿ ਉਥੇ ਉਹ ਪੂਰੀ ਤਰ੍ਹਾਂ ਨਾਕਾਮਯਾਬ ਹੋਏ ਹਨ ਤੇ ਦਿੱਲੀ ਦੀ ਜਨਤਾ ਉਨ੍ਹਾਂ ਨੂੰ ਤੀਜਾ ਮੌਕਾ ਨਹੀਂ ਦਿੰਦੀ ਨਜ਼ਰ ਆਉਂਦੀ। ਪਰ ਹਰਿਆਣਾ ਵਿਚ ‘ਆਪ’ ਅਪਣਾ ਝੰਡਾ ਗਡਣਾ ਚਾਹੁੰਦੀ ਹੈ ਤੇ ਹਰਿਆਣਾ ਨਿਰਭਰ ਹੈ ਪੰਜਾਬ ਦੇ ਮੁਫ਼ਤ ਪਾਣੀ ਉਤੇ। ਕੀ ਉਹ ਹਰਿਆਣਾ ਚੋਣਾਂ ਲੜਦੇ ਸਮੇਂ ਅਪਣੀ ਸੋਚ ਮੁੜ ਬਦਲ ਲੈਣਗੇ ਜਾਂ ਇਸ ਲੜਾਈ ਨੂੰ ਇਕ ਸਿਆਸਤਦਾਨ ਵਾਂਗ ਲੜਨਗੇ-ਉਂਜ ਹੀ ਜਿਵੇਂ ਦਿੱਲੀ 1984 ਕਤਲੇਆਮ ਦੀ ਲੜਾਈ 32 ਸਾਲਾਂ ਤੋਂ ਲੜੀ ਜਾ ਰਹੀ ਹੈ ਪਰ ਅੱਜ ਤਕ ਇਕ ਵੀ ਜਿੱਤ ਹਾਸਲ ਨਹੀਂ ਹੋਈ? ਪੰਜਾਬ ਵਾਸਤੇ ਪਾਣੀ ਜੀਵਨ ਅਤੇ ਮੌਤ ਦਾ ਸਵਾਲ ਹੈ। ਉਸ ਨੂੰ ਬੜੀ ਸਮਝ ਨਾਲ ਅਪਣੀ ਸੱਭ ਤੋਂ ਵੱਡੀ ਦੌਲਤ ਕਿਸੇ ਦੇ ਹੱਥ ਫੜਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। -ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.