ਰਮੇਸ਼ ਰਾਮਪੁਰਾ, ਅੰਮਿ੍ਤਸਰ : ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਵੱਲੋਂ ਮਨੁੱਖਤਾ ਦੀ ਸੇਵਾ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਬੱਲ ਕਲਾਂ ਸੈਂਟਰ ਦੇ ਸਮਾਜ ਸੇਵੀ ਵਲੰਟੀਅਰਾਂ, ਸਥਾਨਕ ਪ੍ਰਬੰਧਕਾਂ ਟੀਮਾਂ ਅਤੇ ਸਟੇਟ ਨਿਗਰਾਮ ਟੀਮ ਪੰਜਾਬ ਅੰਮਿ੍ਤਸਰ ਜੋਨ ਦੀ ਚੈਰਿਟੀ ਟੀਮ ਵਲੋਂ ਮੈਡੀਕਲ ਕੈਂਪ ਲਗਾਏ ਗਏ। ਇਸ ਵਿਚ ਸੈਂਟਰ ਬੱਲ ਕਲਾਂ ਵਿਖੇ 77, ਰਾਮ ਨਗਰ ਬੱਲ ਕਲਾਂ ਵਿਖੇ 68 ਅਤੇ ਸੈਂਟਰ ਬੱਲ ਕਲਾਂ ਵਿਖੇ 36 ਮਰੀਜਾਂ ਦਾ ਮੁਫਤ ਚੈੱਕਅਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ। ਵਿਸ਼ਵ ਮਾਨਵ ਰੂਹਾਨੀ ਕੇਂਦਰ ਦੇ ਹਾਜ਼ਰ ਸਮਾਜ ਸੇਵੀ ਵਲੰਟੀਅਰਾਂ ਨੇ ਦੱਸਿਆ ਕਿ ਇਸ ਪ੍ਰਕਾਰ ਦੀ ਸਮਾਜ ਸੇਵਾ ਦੇ ਕਾਰਜਾਂ ਦਾ ਆਯੋਜਨ ਇਸ ਸੰਸਥਾ ਰਾਹੀਂ ਬੀਤੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਤੇ ਅੱਗੇ ਤੋਂ ਵੀ ਉਹ ਅਜਿਹੇ ਲੋਕ ਸੇਵਾ ਦੇ ਕੰਮ ਕਰਦੇ ਰਹਿਣਗੇ। ਇਸ ਮੌਕੇ ਅਮਰੀਕ ਸਿੰਘ, ਦੇਵਿੰਦਰਜੀਤ ਸਿੰਘ ਆਦਿ ਹਾਜ਼ਰ ਸਨ।