ਵਕੀਲ ਮਹਿਰੋਂ, ਮੋਗਾ : ਵੀਰਵਾਰ ਨੂੰ ਜੁਆਇੰਟ ਫੋਰਸ ਪੰਜਾਬ ਦੇ ਸੱਦੇ ‘ਤੇ 132 ਕੇਵੀ ਵਿਖੇ ਸਬ-ਅਰਬਨ ਅਤੇ ਸਿਟੀ ਮੰਡਲ ਮੋਗਾ ਵੱਲੋਂ ਐਸਮਾ ਕਾਨੂੰਨ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਲੋਕਤੰਤਰ ‘ਚ ਹਰ ਵਿਅਕਤੀ ਆਪਣਾ ਹੱਕ ਮੰਗਣ ਦਾ ਅਧਿਕਾਰ ਰੱਖਦਾ ਹੈ। ਪੰ੍ਤੂ ਪੰਜਾਬ ਸਰਕਾਰ ਇਸ ਨੂੰ ਡੰਡੇ ਦੀ ਜ਼ੋਰ ਨਾਲ ਦਵਾ ਰਹੀ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਮਾਲ ਮਹਿਕਮੇ ਦੇ ਕਾਨੂੰਨਗੋ ਤੇ ਪਟਵਾਰੀਆਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨਾਂ੍ਹ ਨੂੰ ਰਿਸ਼ਵਤਖੋਰ ਵਜੋਂ ਪੇਸ਼ ਕਰਕੇ ਬਦਨਾਮ ਕਰ ਰਹੀ ਹੈ। ਜਦੋ ਕਿ ਕਿ ਮਾਲ ਮਹਿਕਮੇ ਦੇ ਸਾਰੇ ਕਰਮਚਾਰੀ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਅਤੇ ਲਗਨ ਨਾਲ ਕਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਅੜੀਅਲ ਵਤੀਰਾ ਛੱਡੇ ਤੇ ਮੁਲਾਜ਼ਮਾਂ ਨਾਲ ਬੈਠਕੇ ਇਸ ਮਸਲੇ ਦਾ ਹੱਲ ਕਰੇ। ਇਸ ਸਮੇਂ ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ਗੱਬਰ ਸਿੰਘ ਸਰਕਲ ਪ੍ਰਧਾਨ ਫਰੀਦਕੋਟ, ਕੁਲਵੰਤ ਸਿੰਘ ਧੱਲੇਕੇ ਆਗੂ, ਬੂਟਾ ਸਿੰਘ ਪ੍ਰਧਾਨ ਫੈਡਰੇਸ਼ਨ, ਮਨਜੋਤ ਸਿੰਘ ਬਰਾੜ ਪ੍ਰਧਾਨ ਸਿਟੀ ਡਵੀਜ਼ਨ ਮੋਗਾ, ਚਮਕੌਰ ਸਿੰਘ ਪ੍ਰਧਾਨ ਨਾਰਥ, ਪ੍ਰਦੀਪ ਕੁਮਾਰ ਨਾਰਥ, ਅਮਰਪ੍ਰਰੀਤ ਸਿੰਘ ਪ੍ਰਧਾਨ ਸਭ ਅਰਥਨ, ਗੁਰਮੀਤ ਸਿੰਘ ਜੇਈ ਸਾਉਥ, ਦਰਸ਼ਨ ਲਾਲ ਸਟੇਟ ਆਗੂ ਫੈਡਰੇਸ਼ਨ, ਜਗਰੂਪ ਸਿੰਘ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਜਸਪਾਲ ਸਿੰਘ ਸਕੱਤਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।