Ad-Time-For-Vacation.png

ਭਾਰਤ ਨੇ ਜੂਨੀਅਰ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ‘ਚ ਕੈਨੇਡਾ ਨੂੰ 4-0 ਨਾਲ ਹਰਾਇਆ

ਲਖਨਊ— ਖਿਤਾਬ ਦੇ ਪ੍ਰਬਲ ਦਾਅਵੇਦਾਰਾਂ ‘ਚੋਂ ਇਕ ਮੇਜ਼ਬਾਨ ਭਾਰਤ ਨੇ ਇਥੇ ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਸਾਨਦਾਰ ਤਰੀਕੇ ਨਾਲ ਅਭਿਆਨ ਸ਼ੁਰੂ ਕਰਦੇ ਹੋਏ ਪੂਲ ਡੀ. ਮੈਚ ਦੇ ਸ਼ੁਰੂਆਤੀ ਮੈਚ ‘ਚ ਕੈਨੇਡਾ ਨੂੰ 4-0 ਨਾਲ ਹਰਾਇਆ। ਭਾਰਤ ਨੇ ਬਹਿਤਰੀਨ ਖੇਡ ਦਿਖਾਇਆ। ਇਸ ‘ਚ ਮਨਦੀਪ ਸਿੰਘ ਨੇ 35ਵੇਂ ਮਿੰਟ, ਹਰਮਨਪ੍ਰੀਤ ਸਿੰਘ ਨੇ 46ਵੇਂ ਮਿੰਟ, ਵਰੂਣ ਕਮਾਰ ਨੇ 60ਵੇਂ ਮਿੰਟ, ਅਤੇ ਅਜੀਤ ਪਾਂਡੇ ਨੇ 66ਵੇਂ ਮਿੰਟ ‘ਚ ਗੋਲ ਕਰਕੇ ਟੀਮ ਨੂੰ ਕੁਲ ਤਿੰਨ ਅੰਕ ਹਾਸਲ ਕਰਵਾਏ। ਕਾਫੀ ਧੁੰਦ ਹੋਣ ਕਾਰਨ ਦੇਰ ਸ਼ਾਮ ਦੇ ਆਯੋਜਨ ‘ਤੇ ਅਨਿਸ਼ਚਿਤਤਾ ਬਣੀ ਹੋਈ ਸੀ ਇਸੇ ਕਾਰਨ ਅੰਤਰਾਸ਼ਟਰੀ ਹਾਕੀ ਮਹਾਸੰਘ ਨੇ ਮੈਚ 12 ਮਿੰਟ ਪਹਿਲਾਂ ਹੀ ਸ਼ੁਰੂ ਕਰ ਦਿੱਤਾ। ਫਾਰਮ ਅਤੇ ਉਮੀਦਾਂ ਨੂੰ ਦੇਖਦੇ ਹੋਏ ਭਾਰਤੀ ਟੀਮ ਕੈਨੇਡਾ ਵਿਰੁੱਧ ਪ੍ਰਬਲ ਦਾਅਵੇਦਾਰ ਮੰਨੀ ਜਾ ਰਹੀ ਸੀ ਅਤੇ ਮੇਜ਼ਬਾਨਾਂ ਨੇ ਉਮੀਦਾਂ ਮੁਤਾਬਕ ਪ੍ਰਦਰਸ਼ਨ ਕੀਤਾ। ਹਾਲਾਂਕਿ ਸ਼ੁਰੂ ‘ਚ ਟੀਮ ਥੋੜ੍ਹੀ ਘਬਰਾਈ ਹੋਈ ਨਜ਼ਰ ਆਈ ਪਰ ਜਿਵੇ-ਜਿਵੇ ਮੈਚ ਅੱਗੇ ਵਧਿਆ ਭਾਰਤੀ ਜੂਨੀਅਰ ਖਿਡਾਰੀਆਂ ਨੇ ਇਕੱਠੇ ਹੋ ਕੇ ਖੇਡ ਦਿਖਾਇਆ। ਅਤੇ ਕੈਨੇਡਾ ਦੇ ਡਿਫੈਂਸ ‘ਤੇ ਹਮਲਾ ਕਰ ਦਿੱਤਾ। ਕੈਨੇਡਾ ਦੀ 18 ਮੈਂਬਰੀ ਟੀਮ ‘ਚ 13 ਭਾਰਤੀ ਮੂਲ ਦੇ ਖਿਡਾਰੀ ਸਨ। ਮੇਜ਼ਬਾਨਾਂ ਨੂੰ ਪਹਿਲਾਂ ਮੌਕਾ ਚੌਥੇ ਮਿੰਟ ‘ਚ ਮਿਲਿਆ ਪਰ ਅਰਮਾਨ ਕੂਰੈਸ਼ੀ ਦਾ ਰਿਵਰਸ ਹਿਟ ਨੈੱਟ ‘ਚ ਵੀ ਫੱਸ ਗਿਆ। ਭਾਰਤ ਨੂੰ 12ਵੇਂ ਮਿੰਟ ‘ਚ ਲਗਾਤਾਰ ਪੈਨਲਟੀ ਕਾਰਨਰ ਮਿਲੇ, ਪਰ ਦੋਵੇਂ ਹੀ ਮੌਕੇ ‘ਤੇ ਹਰਮਨਪ੍ਰੀਤ ਸਿੰਘ ਦੀ ਕੋਸ਼ਿਸ਼ ਨੂੰ ਕੈਨੇਡਾ ਦੇ ਗੋਲਕੀਪਰ ਇਕਵਿੰਦਰ ਗਿਲ ਨੇ ਨਾਕਾਮ ਕਰ ਦਿੱਤੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.