Ad-Time-For-Vacation.png

ਕੀ ਸੀ ਸਿੱਖ ਰਾਜ ਦੀ ਸ਼ਾਨ ?

ਮੈਲਬਰਨ: ਬਾਹਰਲੇ ਮੁਲਕ ‘ਚ ਸਿੱਖ ਤੇ ਸਿੱਖੀ ਪ੍ਰਤੀ ਜਾਗਰੂਕਤਾ ਲਈ ਵਿਦੇਸ਼ ਵੱਸਦੇ ਸਿੱਖ ਸਮੇਂ-ਸਮੇਂ ‘ਤੇ ਵੱਖ-ਵੱਖ ਸਰਗਰਮੀਆਂ ਕਰਦੇ ਰਹਿੰਦੇ ਹਨ। 17 ਤੋਂ 20 ਦਸੰਬਰ ਤੱਕ ਆਸਟ੍ਰੇਲੀਆ ਦੇ ਮੈਲਬਰਨ ਵਿੱਚ ‘ਸਿੱਖ ਐਂਪਾਇਰ ਐਗਜ਼ੀਬੀਸ਼ਨ’ ਲਾਈ ਜਾ ਰਹੀ ਹੈ।26 ਥੈਰੀ ਸਟਰੀਟ ਮੈਲਬਰਨ ਦੇ ਡਰਿੱਲ ਹਾਲ, ਮਲਟੀਕਲਚਰਲ ਹੱਬ ਵਿਖੇ 17 ਦਸੰਬਰ ਨੂੰ ਸਵੇਰੇ 11 ਵਜੇ ਵਿਕਟੋਰੀਅਨ ਸੱਭਿਆਚਾਰਕ ਮੰਤਰੀ ਰੌਬਿਨ ਸਕਾਟ ਵੱਲੋਂ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਇਸ ਪ੍ਰਦਰਸ਼ਨੀ ਦਾ ਮਕਸਦ ਸਿੱਖ ਜਰਨੈਲਾਂ ਵੱਲੋਂ ਸਥਾਪਤ ਕੀਤੇ ਮਹਾਨ ਤੇ ਵਿਸ਼ਾਲ ਖਾਲਸਾ ਰਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।ਇਸ ਪ੍ਰਦਰਸ਼ਨੀ ਦੇ ਜ਼ਰੀਏ ਸਿੱਖ ਦੀ ਪਛਾਣ ਤੇ ਸਿੱਖ ਸਿਧਾਂਤਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਵਾਇਆ ਜਾਵੇਗਾ। ਇਸ ਪ੍ਰਦਰਸ਼ਨੀ ਦੇ ਪਹਿਲੇ ਦਿਨ ਪਾਰਲੀਮੈਂਟ ਮੈਂਬਰ ਤੇ ਆਸਟ੍ਰੇਲੀਆ ‘ਚ ਵਸਦੇ ਵੱਖ-ਵੱਖ ਭਾਈਚਾਰਿਆਂ ਦੇ ਆਗੂ ਵੀ ਸ਼ਾਮਲ ਹੋਣਗੇ। ਇਸ ਪ੍ਰਦਰਸ਼ਨੀ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਜਾਵੇਗਾ।ਪਹਿਲੇ ਹਿੱਸੇ ‘ਚ ਸਿੱਖ ਇਤਿਹਾਸ, ਦੂਜੇ ਹਿੱਸੇ ‘ਚ ਸਿੱਖ ਰਾਜ ਤੇ ਤੀਜੇ ਹਿੱਸੇ ਵਿੱਚ ਆਸਟ੍ਰੇਲੀਆ ‘ਚ ਸਿੱਖ ਹੈਰੀਟੇਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਿੱਖ ਰਾਜ ਬਾਰੇ ਖੋਜ ਕਰਨ ਵਾਲੇ ਕਈ ਇਤਿਹਾਸਕਾਰ ਵੀ ਵੱਖ-ਵੱਖ ਦੇਸ਼ਾਂ ਤੋਂ ਇੱਥੇ ਪਹੁੰਚਣਗੇ। ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਤੇ ਮਲਟੀਕਲਚਰਲ ਵੱਲੋਂ ਸਪਾਂਸਰ ਕੀਤੀ ਜਾਣ ਵਾਲੀ ਇਸ ਪ੍ਰਦਰਸ਼ਨੀ ਵਿੱਚ ਚਿਤਰਕਾਰੀ ਦੇ ਬਹੁਤ ਸਾਰੇ ਨਮੂਨੇ ਦੇਖਣ ਨੂੰ ਮਿਲਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.