Ad-Time-For-Vacation.png

ਅਧਿਕਾਰ ਸਮੂਹ ਨੇ ਭਾਰਤ ‘ਤੇ ‘ਬੇਹਿਸਾਬ’ ਬਲ ਦੀ ਵਰਤੋਂ ਦਾ ਦੋਸ਼ ਲਗਾਇਆ

ਵਾਸ਼ਿੰਗਟਨ,: ਅਮਰੀਕਾ ਦੇ ਇਕ ਸਿਹਤ ਅਧਿਕਾਰ ਸਮੂਹ ਨੇ ਭਾਰਤੀ ਸੁਰੱਖਿਆ ਦਸਤਿਆਂ ‘ਤੇ ਕਸ਼ਮੀਰ ‘ਚ ਸੰਘਰਸ਼ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਪੇਲੇਟ ਗਨ ਵਰਗੇ ਹਥਿਆਰਾਂ ਰਾਹੀਂ ਬੇਹਿਸਾਬ ਬਲ ਦੀ ਵਰਤੋਂ ਦਾ ਕਰਨ ਦਾ ਦੋਸ ਲਗਾਇਆ ਹੈ ਅਤੇ ਕਿਹਾ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਨਾਲ ਕਈ ਲੋਕ ਜ਼ਖ਼ਮੀ ਹੋਏ ਹਨ।ਫਿਜ਼ੀਸ਼ਯੰਸ ਫ਼ਾਰ ਹਿਊਮਨ ਰਾਈਟਸ (ਪੀਐਚਆਰ) ਨੇ ਅਪਣੀ ਰਿਪੋਰਟ ‘ਚ ਕਿਹਾ ਕਿ ਭਾਰਤੀ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਫ਼ੋਰਸ ਨੇ ਪ੍ਰਦਰਸ਼ਨਕਾਰੀਆਂ ਵਿਰੁਧ ਬੇਹਿਸਾਬ ਬਲ ਦੀ ਵਰਤੋਂ ਕਰਨ ਲਈ ਜਿਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ, ਉਨ੍ਹਾਂ ਬਾਰੇ ਇਹ ਕਹਿ ਕੇ ਗੁੰਮਰਾਹ ਕੀਤਾ ਗਿਆ ਹੈ ਕਿ ਉਹ ਘੱਟ ਘਾਤਕ ਹਨ। ਪੀਐਚਆਰ ਨੇ ਕੱਲ੍ਹ ਇਕ ਰਿਪੋਰਟ ‘ਚ ਕਿਹਾ ਕਿ ਇਨ੍ਹਾਂ ਹਥਿਆਰਾਂ ‘ਚ ਅੱਥਰੂ ਗੈਸ ਗ੍ਰਨੇਡ, ਮਿਰਚੀ ਗੈਸ ਦੇ ਗੋਲੇ, ਜਿੰਦਾ ਕਾਰਤੂਸ ਅਤੇ ਧਾਤੂ ਦੀਆਂ ਗੋਲੀਆਂ ਨਾਲ ਭਰੀ 12 ਗੇਜ ਦੀ ਸ਼ਾਟਗੰਨ ਸ਼ਾਮਲ ਹੈ।ਇਕ ਪ੍ਰੈਸ ਨੋਟ ‘ਚ ਕਿਹਾ ਗਿਆ ਕਿ ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਇਸ ਲਈ ਵਰਤਿਆ ਗਿਆ ਤਾਂ ਕਿ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ ਘਟਾਈ ਜਾ ਸਕੇ, ਪਰ ਪੀਐੱਚਆਰ ਦੇ ਖ਼ੋਜਕਰਤਾਵਾਂ ਨੇ ਪਾਇਆ ਕਿ ਇਨ੍ਹਾਂ ਦੀ ਵਰਤੋਂ ਨਾਲ ਲੋਕਾਂ ਦੀ ਅਸਲ ‘ਚ ਮੌਤ ਹੋਈ ਹੈ ਅਤੇ ਉਹ ਜ਼ਖ਼ਮੀ ਹੋਏ ਹਨ।

 

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.