ਸ਼੍ਰੀ ਨੈਣਾਦੇਵੀ : ਉੱਤਰ ਭਾਰਤ ਦੇ ਪ੍ਰਸਿੱਧ ਤੀਰਥ ਸਥਾਨ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਸ਼ਨ ਕਰਨ ਤੇ ਦਾਨ ਲਈ ਹੁਣ ਮੰਦਿਰ ਤੱਕ ਜਾਣਾ ਜ਼ਰੂਰੀ ਨਹੀਂ। ਹੁਣ ਤੁਸੀਂ ਆਨਲਾਈਨ ਹੀ ਮਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਦਾਨ ਵੀ ਦੇ ਸਕੋਗੇ। ਮੰਦਿਰ ਟਰੱਸਟ ਦੀ ਵੈਬਸਾਈਟ ਮੰਗਲਵਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਪਟੇਲ ਨੇ ਲਾਂਚ ਕੀਤੀ ਹੈ। ਇਸ ਮੌਕੇ ’ਤੇ ਮੰਦਿਰ ਅਧਿਕਾਰੀ ਵਿਪਿਨ ਠਾਕੁਰ, ਮੰਦਿਰ ਟਰੱਸਟ ਦੇ ਸਹਾਇਕ ਇੰਜੀਨੀਅਰ ਪ੍ਰੇਮ ਸ਼ਰਮਾ ਤੇ ਸਾਰੇ ਟਰੱਸਟੀ ਮੌਜੂਦ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਨਰਾਤਿਆਂ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਇਹ ਵੈਬਸਾਈਟ ਲਾਂਚ ਕੀਤੀ ਗਈ ਹੈ। ਇਸ ਵੈਬਸਾਈਟ ਜ਼ਰੀਏ ਆਨਲਾਈਨ ਪੂਜਾ ਤੇ ਪ੍ਰਸਾਦ ਭੇਜਣ ਦਾ ਵੀ ਛੇਤੀ ਹੀ ਪ੍ਰਬੰਧ ਕੀਤਾ ਜਾਵੇਗਾ।