ਸਪੋਰਟਸ ਡੈਸਕ, ਨਵੀਂ ਦਿੱਲੀ : World Cup 2023: ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ‘ਚ ਖੇਡਿਆ ਜਾਵੇਗਾ। ਭਾਰਤ ਤੀਜੀ ਵਾਰ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਪਹਿਲੀ ਵਾਰ ਪੂਰਾ ਵਿਸ਼ਵ ਕੱਪ ਭਾਰਤ ‘ਚ ਹੋਵੇਗਾ। ਪਿਛਲੇ ਕੁਝ ਸਾਲਾਂ ‘ਚ ਦਿੱਗਜਾਂ ਨੇ ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ 2011 ‘ਚ ਸਚਿਨ ਤੇਂਦੁਲਕਰ ਤੋਂ ਬਾਅਦ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਇਸ ਦੇ ਨਾਲ ਹੀ ਐਮਐਸ ਧੋਨੀ ਨੇ 38 ਸਾਲ ਦੀ ਉਮਰ ‘ਚ 2019 ਵਿਸ਼ਵ ਕੱਪ ਵਿੱਚ ਖੇਡਿਆ ਸੀ।
ਵਿਸ਼ਵ ਕੱਪ ‘ਚ ਸਭ ਤੋਂ ਉਮਰਦਰਾਜ ਭਾਰਤੀ ਕ੍ਰਿਕਟਰ
ਸੁਨੀਲ ਗਾਵਸਕਰ ਵਿਸ਼ਵ ਕੱਪ ‘ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣੇ ਹੋਏ ਹਨ। 1987 ਵਨਡੇ ਵਿਸ਼ਵ ਕੱਪ ਦੇ ਸਮੇਂ ਗਾਵਸਕਰ ਦੀ ਉਮਰ 38 ਸਾਲ 118 ਦਿਨ ਸੀ। ਮੁੰਬਈ ‘ਚ ਜਨਮੇ ‘ਲਿਟਲ ਮਾਸਟਰ’ ਨੇ ਵਿਸ਼ਵ ਕੱਪ ‘ਚ 19 ਪਾਰੀਆਂ ‘ਚ 561 ਦੌੜਾਂ ਬਣਾਈਆਂ ਹਨ। ਵਿਸ਼ਵ ਕੱਪ 1987 ‘ਚ ਨਿਊਜ਼ੀਲੈਂਡ ਵਿਰੁੱਧ ਉਸਦਾ ਸਰਬੋਤਮ ਸਕੋਰ 103* ਸੀ। ਸਾਬਕਾ ਭਾਰਤੀ ਕਪਤਾਨ ਐਸਐਸ ਧੋਨੀ ਵਿਸ਼ਵ ਕੱਪ ‘ਚ ਭਾਰਤ ਲਈ ਖੇਡਣ ਵਾਲੇ ਦੂਜੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਹਨ। 2019 ਵਿਸ਼ਵ ਕੱਪ ‘ਚ ਧੋਨੀ ਦੀ ਉਮਰ 38 ਸਾਲ ਸੀ।
ਰਵੀਚੰਦਰਨ ਅਸ਼ਵਿਨ ਇਸ ਸੂਚੀ ‘ਚ ਹੋਏ ਸ਼ਾਮਲ
ਹੁਣ ਆਰ ਅਸ਼ਵਿਨ ਇਸ ਲਿਸਟ ‘ਚ ਸ਼ਾਮਲ ਹੋ ਗਏ ਹਨ। ਦਰਅਸਲ, ਅਸ਼ਵਿਨ ਨੂੰ ਆਖਰੀ ਸਮੇਂ ‘ਤੇ ਵਿਸ਼ਵ ਕੱਪ 2023 ਲਈ ਚੁਣਿਆ ਗਿਆ ਸੀ। ਅਕਸ਼ਰ ਪਟੇਲ ਦੇ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। 37 ਸਾਲ ਅਤੇ 18 ਦਿਨ ਦੀ ਉਮਰ ‘ਚ, ਉਹ ਆਈਸੀਸੀ ਵਿਸ਼ਵ ਕੱਪ ਵਿੱਚ ਖੇਡਣ ਵਾਲਾ 5ਵੇਂ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣ ਗਏ ਹਨ।
ਖਿਡਾਰੀ—————ਉਮਰ—————ਵਿਸ਼ਵ ਕੱਪ
ਸੁਨੀਲ ਗਾਵਸਕਰ—————38 ਸਾਲ—————118 ਦਿਨ 1987
ਐਮਐਸ ਧੋਨੀ—————38 ਸਾਲ—————2 ਦਿਨ 2019
ਸਚਿਨ ਤੇਂਦੁਲਕਰ—————37 ਸਾਲ—————343 ਦਿਨ 2011
ਫਾਰੂਕ ਇੰਜੀਨੀਅਰ—————37 ਸਾਲ—————109 ਦਿਨ 1975
ਆਰ ਅਸ਼ਵਿਨ—————37 ਸਾਲ—————18 ਦਿਨ 2023



