ਸੈਕਰਾਮੈਂਟੋ, ਕੈਲੀਫੋਰਨੀਆ(ਹੁਸਨ ਲੜੋਆ ਬੰਗਾ) ਸੈਕਰਾਮੈਂਟੋ ਦਾ ਹਿੰਦੂ ਪੰਡਤ ਰਘੂ ਸ਼ਰਮਾ, ਕਥਿਤ ਤੌਰ ‘ਤੇ ਅਪਣੀ ਪਰੇਮਿਕਾ ਦੇ ਪਤੀ ਦੀ ਹੱਤਿਆ’ ਚ ਸ਼ਾਮਲ ਪਾਇਆ ਗਿਆ। ਇਸ ਦੀ ਗ੍ਰਿਫਤਾਰੀ ਸਥਾਨਕ ਪੁਲੀਸ ਵਲੋਂ ਕਾਫੀ ਤਹਕੀਕਾਤ ਉਪਰੰਤ ਕੀਤੀ ਗਈ। ਖਬਰ ਅਨੁਸਾਰ ਅਸ਼ੋਕ ਕੁਮਾਰ 60 ਸੈਕਰਾਮੈਂਟੋ ਦਾ ਵਾਸੀ ਸੀ , 12 ਅਗਸਤ ਨੂੰ 11:22 ਸ਼ਾਮ ਵੇਲੇ ਅਪਣੇ ਘਰ ‘ਚ ਮੁਰਦਾ ਪਾਇਆ ਗਿਆ ਸੀ, ਪੁਲਸ ਚੋਰੀ ਹੋਣ ਦੇ ਅਲਾਰਮ ਵੱਜ਼ਣ ਦੀ ਰਿਪੋਰਟ ਦੇ ਮੱਦੇਨਜ਼ਰ ਇਸ ਘਰ’ ਤੇ ਪਹੁੰਚੀ ਸੀ।ਜਦੋਂ ਪੁਲੀਸ ਘਰ ਪਹੁੰਚੀ ਤਾਂ ਉਸ ਦੇ ਘਰ ਦੇ ਬਾਹਰ ਅਸੋਕ ਕੁਮਾਰ ਦੀ ਪਤਨੀ ਰੋਹਨੀ ਨੇ ਕੱੁਝ ਪਖੰਡ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਸ਼ੋਕ ਕੁਮਾਰ ਨੂੰ ਘਰ ਦੇ ਅੰਦਰ ਫਰਸ਼ ‘ਤੇ ਮਰਿਆ ਪਾਇਆ ਗਿਆ। ਪੁਲਸ ਵਲੋਂ ਔਰਤ ਨੂੰ ਵਾਰ ਵਾਰ ਪੁੱਛਣ ਤੇ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ । ਇਸ ਤੋਂ ਬਾਅਦ ਚੱਲੀ ਇੰਵੈਸਟੀਗੇਸ਼ਨ ਚ ਮੰਦਰ ਦਾ ਪੁਜਾਰੀ ਰਘੂ ਸ਼ਰਮਾ, ਕਥਿਤ ਤੌਰ ‘ਤੇ ਅਸ਼ੋਕ ਕੁਮਾਰ ਦੀ ਹਤਿਆ’ ਚ ਸ਼ਾਮਲ ਨਿਕਲਿਆ। ਇੰਵੈਸਟੀਗੇਸ਼ਨ ਤੋਂ ਬਾਦ ਇੱਕ ਮਹੀਨੇ ਬਾਅਦ ਅਸ਼ੋਕ ਕੁਮਾਰ ਦੀ ਪਤਨੀ, ਰੋਹਨੀ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਕਤਲ ਦੇ ਪਿਛੇ ਕਾਰਨਾਂ ਦਾ ਅਜੇ ਪਤਾ ਨਹੀ ਲਗਾ ਸਕੀ । ਪਰ ਕੁਝ ਸ਼ਰਧਾਲੂਆਂ ਨੇ ਕਿਹਾ ਕਿ ਅਸ਼ੋਕ ਕੁਮਾਰ ਦੀ ਪਤਨੀ ਰੋਹਨੀ ਦੇ ਪੁਜਾਰੀ ਦੇ ਨਾਲ ਸਬੰਧ ਸਨ ਤੇ ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਅਸ਼ੋਕ ਸ਼ਰਮਾ ਦੀ ਇੰਸ਼ੋਰੈਂਸ ਲੈਣ ਲਈ ਦੀ ਵੀ ਵਿਉਂਤ ਸੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


